IPL 2026: RCB ਤੇ GT ਵਿਚਾਲੇ ਖ਼ਿਤਾਬੀ ਮੁਕਾਬਲਾ
– IPL 2026 ਦੇ ਫਾਈਨਲ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ
– ਜੈ ਸ਼ਾਹ ਨਰਿੰਦਰ ਮੋਦੀ ਸਟੇਡੀਅਮ ਲਈ ਰਵਾਨਾ
ਅਹਿਮਦਾਬਾਦ ’ਚ ਸੁਰੱਖਿਆ ਦੇ ਸਖਤ ਪ੍ਰਬੰਧ
ਗੁਜਰਾਤ, 31 ਮਈ 2026 (ਵਿਸ਼ਵ ਵਾਰਤਾ): IPL 2026 ਦਾ ਫਾਈਨਲ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਗੁਜਰਾਤ ਟਾਈਟਨਸ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
RCB ਕੋਲ ਇਹ ਮੈਚ ਜਿੱਤ ਕੇ ਲਗਾਤਾਰ ਦੂਜੇ ਸੀਜ਼ਨ ਵਿੱਚ ਖ਼ਿਤਾਬ ਜਿੱਤਣ ਦਾ ਮੌਕਾ ਹੈ। ਉਨ੍ਹਾਂ ਨੇ ਆਈਪੀਐਲ 2025 ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਆਪਣਾ ਪਹਿਲਾ ਆਈਪੀਐਲ ਖ਼ਿਤਾਬ ਜਿੱਤਿਆ ਸੀ। ਉੱਥੇ ਹੀ ਗੁਜਰਾਤ ਦੀ ਟੀਮ ਵੀ ਆਪਣਾ ਦੂਜਾ ਟਾਈਟਲ ਜਿੱਤਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ। ਆਈਪੀਐਲ 2026 ਦੇ ਫਾਈਨਲ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਇਸ ਵਿਚਾਲੇ ਹੀ ਖਬਰ ਹੈ ਕਿ ਆਈਸੀਸੀ (ICC) ਦੇ ਚੇਅਰਮੈਨ ਜੈ ਸ਼ਾਹ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਲਈ ਰਵਾਨਾ ਹੋ ਚੁੱਕੇ ਹਨ।
RCB ਲਈ ਇਸ ਆਈਪੀਐਲ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਵਿਰਾਟ ਕੋਹਲੀ ਨੇ ਬਣਾਈਆਂ ਹਨ। ਉਹ ਹੁਣ ਤੱਕ ਆਈਪੀਐਲ 2026 ਵਿੱਚ 15 ਮੈਚਾਂ ਵਿੱਚ 600 ਦੌੜਾਂ ਬਣਾ ਚੁੱਕੇ ਹਨ। ਅਜਿਹੇ ਵਿੱਚ ਇੱਕ ਵਾਰ ਫਿਰ ਸਭ ਦੀਆਂ ਨਜ਼ਰਾਂ ਵਿਰਾਟ ਕੋਹਲੀ ‘ਤੇ ਰਹਿਣ ਵਾਲੀਆਂ ਹਨ, ਖ਼ਾਸ ਕਰਕੇ RCB ਦੀ ਟੀਮ ਅਤੇ ਉਨ੍ਹਾਂ ਦੇ ਪ੍ਰਸ਼ੰਸਕ (ਫੈਨਜ਼) ਚਾਹੁਣਗੇ ਕਿ ਇਸ ਖ਼ਿਤਾਬੀ ਜੰਗ ਵਿੱਚ ਉਨ੍ਹਾਂ ਦੇ ਬੱਲੇ ਤੋਂ ਇੱਕ ਵੱਡੀ ਪਾਰੀ ਦੇਖਣ ਨੂੰ ਮਿਲੇ। ਉੱਥੇ ਹੀ GT ਲਈ ਇਸ ਸੀਜ਼ਨ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ, ਜਿਨ੍ਹਾਂ ਤੋਂ ਫਾਈਨਲ ਮੈਚ ਵਿੱਚ ਇੱਕ ਵੱਡੀ ਪਾਰੀ ਦੀ ਉਮੀਦ ਰਹਿਣ ਵਾਲੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























