IPL 2026 MI vs GT : ਤਿਲਕ ਵਰਮਾ ਦਾ ਸ਼ਾਨਦਾਰ ਸੈਂਕੜਾ, ਮੁੰਬਈ ਇੰਡੀਅਨਜ਼ ਨੇ ਗੁਜਰਾਤ ਲਈ ਸੈੱਟ ਕੀਤਾ Target
ਨਵੀ ਦਿੱਲੀ, 20 ਅਪ੍ਰੈਲ 2026 (ਵਿਸ਼ਵ ਵਾਰਤਾ) – ਆਈਪੀਐਲ 2026 ਦਾ 30ਵਾਂ ਮੈਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਗੁਜਰਾਤ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਇੰਡੀਅਨਜ਼ ਦੀ ਟੀਮ ਨੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕੀਤੀ। ਮੁੰਬਈ ਇੰਡੀਅਨਜ਼ ਨੇ IPL ਦੇ 19ਵੇਂ ਸੀਜ਼ਨ ਦੇ 30ਵੇਂ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 200 ਦੌੜਾਂ ਦਾ ਟੀਚਾ ਦਿੱਤਾ ਹੈ।
MI ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 199 ਦੌੜਾਂ ਬਣਾਈਆਂ। ਤਿਲਕ ਵਰਮਾ ਨੇ IPL ਵਿੱਚ ਆਪਣਾ ਪਹਿਲਾ ਸੈਂਕੜਾ ਲਗਾਇਆ। ਉਨ੍ਹਾਂ ਨੇ 45 ਗੇਂਦਾਂ ‘ਤੇ 101 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਵਿੱਚ 8 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਉਨ੍ਹਾਂ ਤੋਂ ਇਲਾਵਾ, ਨਮਨ ਧੀਰ ਨੇ 45 ਦੌੜਾਂ ਦਾ ਯੋਗਦਾਨ ਪਾਇਆ।
ਦੱਸ ਦਈਏ ਕਿ ਗੁਜਰਾਤ ਨੇ ਇਸ ਮੈਚ ਲਈ ਆਪਣੀ ਪਲੇਇੰਗ XI ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਉੱਥੇ ਹੀ ਮੁੰਬਈ ਇੰਡੀਅਨਜ਼ ਲਈ ਦੋ ਖਿਡਾਰੀ ਇਸ ਮੈਚ ਵਿੱਚ ਡੈਬਿਊ ਕਰ ਰਹੇ ਹਨ। ਦਾਨਿਸ਼ ਮਾਲੇਵਾਰ ਅਤੇ ਕ੍ਰਿਸ਼ ਭਗਤ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ ਗੁਜਰਾਤ ਦੀਆਂ ਨਜ਼ਰਾਂ ਲਗਾਤਾਰ ਤਿੰਨ ਜਿੱਤਾਂ ਤੋਂ ਬਾਅਦ ਹੁਣ ਚੌਥੀ ਜਿੱਤ ‘ਤੇ ਹਨ। ਦੂਜੇ ਪਾਸੇ, ਮੁੰਬਈ ਇੰਡੀਅਨਜ਼ ਵੀ ਇਸ ਮੈਚ ਨੂੰ ਜਿੱਤ ਕੇ ਆਪਣੀ ਹਾਰ ਦੇ ਸਿਲਸਿਲੇ ਨੂੰ ਖ਼ਤਮ ਕਰਨਾ ਚਾਹੇਗੀ। ਟੀਮ ਲਗਾਤਾਰ ਚਾਰ ਮੈਚ ਹਾਰ ਚੁੱਕੀ ਹੈ।
ਗੁਜਰਾਤ ਟਾਈਟਨਸ: ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਗਲੇਨ ਫਿਲਿਪਸ, ਸ਼ਾਹਰੁਖ ਖਾਨ, ਰਾਸ਼ਿਦ ਖਾਨ, ਕਗੀਸੋ ਰਬਾਡਾ, ਅਸ਼ੋਕ ਸ਼ਰਮਾ, ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ।
ਇੰਪੈਕਟ ਪਲੇਅਰਜ਼: ਰਾਹੁਲ ਤੇਵਤੀਆ, ਜੇਸਨ ਹੋਲਡਰ, ਅਨੁਜ ਰਾਵਤ, ਕੁਲਵੰਤ ਖੇਜਰੋਲੀਆ ਅਤੇ ਮਾਨਵ ਸੁਥਾਰ।
ਮੁੰਬਈ ਇੰਡੀਅਨਜ਼: ਦਾਨਿਸ਼ ਮਾਲੇਵਾਰ, ਕਵਿੰਟਨ ਡੀ ਕਾਕ, ਨਮਨ ਧੀਰ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਿਆ (ਕਪਤਾਨ), ਤਿਲਕ ਵਰਮਾ, ਸ਼ੇਰਫਨ ਰਦਰਫੋਰਡ, ਮਿਸ਼ੇਲ ਸੈਂਟਨਰ, ਕ੍ਰਿਸ਼ ਭਗਤ, ਜਸਪ੍ਰੀਤ ਬੁਮਰਾਹ ਅਤੇ ਅੱਲ੍ਹਾ ਗਜ਼ਨਫਰ।
ਇੰਪੈਕਟ ਪਲੇਅਰਜ਼: ਰਾਜ ਅੰਗਦ, ਅਸ਼ਵਨੀ ਕੁਮਾਰ, ਕਾਰਬਿਨ ਬੌਸ਼, ਮਯੰਕ ਰਾਵਤ ਅਤੇ ਰਘੂ ਸ਼ਰਮਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























