IPL 2026: ਸੰਜੂ ਸੈਮਸਨ ਦਾ ਧਮਾਕੇਦਾਰ ਸੈਂਕੜਾ! ਚੇਨਈ ਨੇ ਮੁੰਬਈ ਨੂੰ ਦਿੱਤਾ ਵੱਡਾ ਟੀਚਾ
ਨਵੀ ਦਿੱਲੀ, 23 ਅਪ੍ਰੈਲ 2026 (ਵਿਸ਼ਵ ਵਾਰਤਾ): ਇੰਡੀਅਨ ਪ੍ਰੀਮੀਅਰ ਲੀਗ ਦੇ 19ਵੇਂ ਸੀਜ਼ਨ ਦਾ 33ਵਾਂ ਲੀਗ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਵਿਚਾਲੇ ਮੁੰਬਈ ਦੇ ਹੋਮ ਗਰਾਊਂਡ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਟੀਮ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ, ਜਿਸ ਤੋਂ ਬਾਅਦ CSK ਦੀ ਟੀਮ 20 ਓਵਰਾਂ ਵਿੱਚ 207 ਦੌੜਾਂ ਦਾ ਸਕੋਰ ਬਣਾਉਣ ਵਿੱਚ ਕਾਮਯਾਬ ਰਹੀ ਹੈ।
ਚੇਨਈ ਸੁਪਰ ਕਿੰਗਜ਼ ਵੱਲੋਂ ਬੱਲੇਬਾਜ਼ੀ ਵਿੱਚ ਸੰਜੂ ਸੈਮਸਨ ਦਾ ਕਮਾਲ ਦੇਖਣ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਨੇ 54 ਗੇਂਦਾਂ ਵਿੱਚ 10 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ ਨਾਬਾਦ 101 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਗਾਇਕਵਾੜ ਨੇ 22 ਅਤੇ ਬ੍ਰੇਵਿਸ ਨੇ 21 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਵੱਲੋਂ ਗੇਂਦਬਾਜ਼ੀ ਵਿੱਚ ਗਜ਼ਨਫਰ ਅਤੇ ਅਸ਼ਵਨੀ ਕੁਮਾਰ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਬੁਮਰਾਹ ਤੇ ਸੈਂਟਨਰ 1-1 ਵਿਕਟ ਲੈਣ ਵਿੱਚ ਕਾਮਯਾਬ ਰਹੇ।
ਦੋਵੇ ਟੀਮਾਂ
ਮੁੰਬਈ ਇੰਡੀਅਨਜ਼: ਕਵਿੰਟਨ ਡੀ ਕੌਕ, ਨਮਨ ਧੀਰ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ (ਕਪਤਾਨ), ਤਿਲਕ ਵਰਮਾ, ਸ਼ੇਰਫਨ ਰਦਰਫੋਰਡ, ਮਿਚੇਲ ਸੈਂਟਨਰ, ਕ੍ਰਿਸ਼ ਭਗਤ, ਜਸਪ੍ਰੀਤ ਬੁਮਰਾਹ, ਅੱਲ੍ਹਾ ਗਜ਼ਨਫਰ ਅਤੇ ਅਸ਼ਵਨੀ ਕੁਮਾਰ।
ਇਮਪੈਕਟ ਪਲੇਅਰਜ਼: ਵਿਲ ਜੈਕਸ, ਰਾਜ ਬਾਵਾ, ਸ਼ਾਰਦੁਲ ਠਾਕੁਰ, ਦਾਨਿਸ਼ ਮਲੇਵਰ, ਮਯੰਕ ਮਾਰਕੰਡੇ।
ਚੇਨਈ ਸੁਪਰ ਕਿੰਗਜ਼: ਸੰਜੂ ਸੈਮਸਨ (ਵਿਕਟਕੀਪਰ), ਰਿਤੂਰਾਜ ਗਾਇਕਵਾੜ (ਕਪਤਾਨ), ਸਰਫਰਾਜ਼ ਖਾਨ, ਸ਼ਿਵਮ ਦੂਬੇ, ਕਾਰਤਿਕ ਸ਼ਰਮਾ, ਡੇਵਾਲਡ ਬ੍ਰੇਵਿਸ, ਜੇਮੀ ਓਵਰਟਨ, ਅੰਸ਼ੁਲ ਕੰਬੋਜ, ਨੂਰ ਅਹਿਮਦ, ਮੁਕੇਸ਼ ਚੌਧਰੀ ਅਤੇ ਗੁਰਜਪਨੀਤ ਸਿੰਘ।
ਇਮਪੈਕਟ ਪਲੇਅਰਜ਼: ਪ੍ਰਸ਼ਾਂਤ ਵੀਰ, ਮੈਥਿਊ ਸ਼ਾਰਟ, ਮੈਟ ਹੈਨਰੀ, ਅਕੀਲ ਹੁਸੈਨ, ਉਰਵਿਲ ਪਟੇਲ।























