IPL 2026: ਦਿੱਲੀ ਕੈਪੀਟਲਸ ਤੇ ਰਾਜਸਥਾਨ ਰਾਇਲਜ਼ ਵਿਚਾਲੇ ਟੱਕਰ
– DC ਕਪਤਾਨ ਅਕਸ਼ਰ ਪਟੇਲ ਨੇ ਜਿੱਤਿਆ ਟਾਸ
ਨਵੀ ਦਿੱਲੀ , 17 ਮਈ 2026 (ਵਿਸ਼ਵ ਵਾਰਤਾ) – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 19ਵੇਂ ਸੀਜ਼ਨ ਦਾ 62ਵਾਂ ਲੀਗ ਮੁਕਾਬਲਾ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਦੀ ਟੀਮ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਦਿੱਲੀ ਕੈਪੀਟਲਸ ਟੀਮ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਦੋਵਾਂ ਹੀ ਟੀਮਾਂ ਨੇ ਇਸ ਮੈਚ ਲਈ ਆਪਣੀ ਪਲੇਇੰਗ ਇਲੈਵਨ (Playing 11) ਵਿੱਚ ਬਦਲਾਅ ਕੀਤਾ ਹੈ। ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੇ ਕਿਹਾ ਕਿ ਉਹ ਟਾਸ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਨਹੀਂ ਸਨ, ਕਿਉਂਕਿ ਟੀਮ ਨੂੰ ਚੇਜ਼ ਕਰਨਾ ਜ਼ਿਆਦਾ ਪਸੰਦ ਹੈ। ਉਨ੍ਹਾਂ ਨੇ ਦੱਸਿਆ ਕਿ ਟੀਮ ਨੂੰ ਪਿਛਲੇ ਮੈਚਾਂ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਖਿਡਾਰੀ ਜ਼ਖਮੀ ਵੀ ਹੋਏ ਹਨ। ਰਾਜਸਥਾਨ ਦੀ ਪਲੇਇੰਗ-11 ਵਿੱਚ ਰਵੀ ਸਿੰਘ ਨੂੰ ਡੈਬਿਊ ਦਾ ਮੌਕਾ ਮਿਲਿਆ ਹੈ, ਜਦਕਿ ਰਵਿੰਦਰ ਜਡੇਜਾ ਟੀਮ ਤੋਂ ਬਾਹਰ ਹਨ।























