IPL 2026 csk vs srh: ਸਨਰਾਈਜ਼ਰਜ਼ ਹੈਦਰਾਬਾਦ ਨੇ ਜਿੱਤਿਆ Toss
ਨਵੀ ਦਿੱਲੀ, 18 ਅਪ੍ਰੈਲ 2026 (ਵਿਸ਼ਵ ਵਾਰਤਾ) –ਆਈਪੀਐਲ 2026 ਦੇ 27ਵੇਂ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਚੇਨਈ ਸੁਪਰ ਕਿੰਗਜ਼ (CSK) ਦੀਆਂ ਟੀਮਾਂ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹਨ। ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਵਿੱਚ ਸਿਰਫ਼ ਇੱਕ ਬਦਲਾਅ ਕੀਤਾ ਗਿਆ ਹੈ, ਹਰਸ਼ ਦੂਬੇ ਦੀ ਜਗ੍ਹਾ ਦਿਲਸ਼ਾਨ ਮਧੂਸ਼ੰਕਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੋਵਾਂ ਹੀ ਟੀਮਾਂ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜਿੱਤ ਉਨ੍ਹਾਂ ਨੂੰ ਪੁਆਇੰਟ ਟੇਬਲ ਵਿੱਚ ਮਜ਼ਬੂਤੀ ਦੇ ਸਕਦੀ ਹੈ। ਈਸ਼ਾਨ ਕਿਸ਼ਨ ਦੀ ਅਗਵਾਈ ਵਿੱਚ ਖੇਡ ਰਹੀ ਸਨਰਾਈਜ਼ਰਜ਼ ਹੈਦਰਾਬਾਦ ਦਾ ਪ੍ਰਦਰਸ਼ਨ ਹੁਣ ਤੱਕ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਟੀਮ ਨੇ 5 ਮੈਚਾਂ ਵਿੱਚੋਂ 2 ਜਿੱਤਾਂ ਦਰਜ ਕੀਤੀਆਂ ਹਨ ਅਤੇ ਫਿਲਹਾਲ ਪੰਜਵੇਂ ਸਥਾਨ ‘ਤੇ ਕਾਬਜ਼ ਹੈ।ਚੇਨਈ ਦੱਸ ਦਈਏ ਕਿ ਦੋਵਾਂ ਟੀਮਾਂ ਨੂੰ 5 ਮੈਚਾਂ ਵਿੱਚ 2-2 ਜਿੱਤਾਂ ਅਤੇ 3-3 ਹਾਰਾਂ ਮਿਲੀਆਂ ਹਨ। ਰਨ ਰੇਟ ਵਿੱਚ ਅੰਤਰ ਹੋਣ ਕਾਰਨ SRH ਪੰਜਵੇਂ ਅਤੇ CSK ਅੱਠਵੇਂ ਨੰਬਰ ‘ਤੇ ਹੈ।
SRH (ਸਨਰਾਈਜ਼ਰਜ਼ ਹੈਦਰਾਬਾਦ): ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਕਪਤਾਨ), ਹੇਨਰਿਕ ਕਲਾਸਨ, ਸਲਿਲ ਅਰੋੜਾ (ਵਿਕਟਕੀਪਰ), ਅਨੀਕੇਤ ਵਰਮਾ, ਨਿਤਿਸ਼ ਕੁਮਾਰ ਰੈੱਡੀ, ਸ਼ਿਵਾਂਗ ਕੁਮਾਰ, ਪ੍ਰਫੁੱਲ ਹਿੰਗੇ, ਸਾਕਿਬ ਹੁਸੈਨ, ਈਸ਼ਾਨ ਮਲਿੰਗਾ।
ਇਮਪੈਕਟ ਪਲੇਅਰ: ਸਮਰਣ ਰਵੀਚੰਦਰਨ, ਹਰਸ਼ ਦੂਬੇ, ਲਿਅਮ ਲਿਵਿੰਗਸਟਨ, ਦਿਲਸ਼ਾਨ ਮਧੂਸ਼ੰਕਾ, ਹਰਸ਼ਲ ਪਟੇਲ।
CSK (ਚੇਨਈ ਸੁਪਰ ਕਿੰਗਜ਼): ਸੰਜੂ ਸੈਮਸਨ (ਵਿਕਟਕੀਪਰ), ਰੁਤੂਰਾਜ ਗਾਇਕਵਾੜ (ਕਪਤਾਨ), ਸਰਫਰਾਜ਼ ਖਾਨ, ਸ਼ਿਵਮ ਦੂਬੇ, ਡੇਵਾਲਡ ਬ੍ਰੇਵਿਸ, ਜੈਮੀ ਓਵਰਟਨ, ਮੈਥਿਊ ਸ਼ਾਰਟ, ਅੰਸ਼ੁਲ ਕੰਬੋਜ, ਨੂਰ ਅਹਿਮਦ, ਮੁਕੇਸ਼ ਚੌਧਰੀ, ਗੁਰਜਪਨੀਤ ਸਿੰਘ।
ਇਮਪੈਕਟ ਪਲੇਅਰ: ਆਯੁਸ਼ ਮਹਾਤਰੇ, ਕਾਰਤਿਕ ਸ਼ਰਮਾ, ਪ੍ਰਸ਼ਾਂਤ ਵੀਰ, ਰਾਮਕ੍ਰਿਸ਼ਨ ਘੋਸ਼, ਮੈਟ ਹੈਨਰੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























