IPL 2026 CSK vs LSG: ਉਰਵਿਲ ਪਟੇਲ ਦਾ ਤੂਫ਼ਾਨੀ ਅਰਧ ਸੈਂਕੜਾ; ਚੇਨਈ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ
ਨਵੀ ਦਿੱਲੀ, 10 ਮਈ (ਵਿਸ਼ਵ ਵਾਰਤਾ): ਆਈਪੀਐਲ 2026 ਵਿੱਚ ਅੱਜ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੁਕਾਬਲਾ ਖੇਡਿਆ ਗਿਆ, ਜਿਸ ਨੂੰ ਸੀਐਸਕੇ (CSK) 5 ਵਿਕਟਾਂ ਨਾਲ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੀ। ਇਸ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਦਿਵਾਉਣ ਵਿੱਚ ਉਰਵਿਲ ਪਟੇਲ ਨੇ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਦੇ ਬੱਲੇ ਤੋਂ 65 ਦੌੜਾਂ ਦੀ ਸ਼ਾਨਦਾਰ ਪਾਰੀ ਦੇਖਣ ਨੂੰ ਮਿਲੀ।
ਲਖਨਊ ਖ਼ਿਲਾਫ਼ ਮੈਚ ਵਿੱਚ ਸੀਐਸਕੇ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਇਸ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 203 ਦੌੜਾਂ ਦਾ ਸਕੋਰ ਬਣਾਉਣ ਵਿੱਚ ਕਾਮਯਾਬ ਰਹੀ।
ਚੇਨਈ ਨੇ 204 ਦੌੜਾਂ ਦਾ ਟੀਚਾ 19.2 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਆਖ਼ਰੀ ਓਵਰ ਵਿੱਚ ਸ਼ਿਵਮ ਦੂਬੇ ਨੇ ਐਡਨ ਮਾਰਕਰਮ ਦੀਆਂ ਗੇਂਦਾਂ ‘ਤੇ ਲਗਾਤਾਰ ਦੋ ਛੱਕੇ ਜੜ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।
ਉਰਵਿਲ ਪਟੇਲ ਨੇ ਮਹਿਜ਼ 13 ਗੇਂਦਾਂ ‘ਚ ਆਪਣੀ ਫਿਫਟੀ ਪੂਰੀ ਕੀਤੀ। ਇਸ ਦੇ ਨਾਲ ਹੀ ਉਰਵਿਲ ਨੇ ਆਈਪੀਐਲ (IPL) ਵਿੱਚ ਸਭ ਤੋਂ ਤੇਜ਼ ਅਰਧ-ਸੈਂਕੜਾ ਜੜਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਦੱਸ ਦਈਏ ਕਿ ਰਾਜਸਥਾਨ ਦੇ ਯਸ਼ਸਵੀ ਜਾਇਸਵਾਲ ਨੇ ਸਾਲ 2023 ਵਿੱਚ 13 ਗੇਂਦਾਂ ‘ਤੇ ਫਿਫਟੀ ਲਗਾਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























