IND vs NZ 3rd T20I: ਟੀਮ ਇੰਡੀਆ ਦੀ ਧਮਾਕੇਦਾਰ ਜਿੱਤ; ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
– T20 ਸੀਰੀਜ਼ ‘ਤੇ ਕੀਤਾ ਕਬਜ਼ਾ
ਨਵੀ ਦਿੱਲੀ, 27 ਅਕਤੂਬਰ 2026 (ਵਿਸ਼ਵ ਵਾਰਤਾ): ਵੈਲਿੰਗਟਨ ‘ਚ ਖੇਡੇ ਗਏ ਤੀਜੇ ਟੀ-20 ਮੈਚ ਵਿੱਚ, ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਲੜੀ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।ਅਭਿਸ਼ੇਕ ਸ਼ਰਮਾ ਅਤੇ ਵੈਭਵ ਸੂਰਿਆਵੰਸ਼ੀ ਦੀ ਤੂਫ਼ਾਨੀ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਤੀਜੇ ਟੀ-20 ਵਿੱਚ ਨਿਊਜ਼ੀਲੈਂਡ ਖਿਲਾਫ ਜਿੱਤ ਹਾਸਿਲ ਕੀਤੀ। ਭਾਰਤ ਨੇ 199 ਦੌੜਾਂ ਦਾ ਟੀਚਾ ਸਿਰਫ਼ 13.2 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਸੀਰੀਜ਼ ਦੋ ਮੈਚ ਬਾਕੀ ਰਹਿੰਦਿਆਂ ਹੀ ਜਿੱਤ ਲਈ ਹੈ।
ਅਭਿਸ਼ੇਕ ਨੇ ਟੀ-20 ਇੰਟਰਨੈਸ਼ਨਲ ਕਰੀਅਰ ਦਾ ਚੌਥਾ ਸੈਂਕੜਾ ਲਗਾਇਆ। ਉਨ੍ਹਾਂ ਨੇ ਸਿਰਫ਼ 35 ਗੇਂਦਾਂ ‘ਤੇ ਸੈਂਚੁਰੀ ਪੂਰੀ ਕਰ ਲਈ। ਵੈਭਵ ਨੇ 19 ਗੇਂਦਾਂ ‘ਤੇ 45 ਦੌੜਾਂ ਬਣਾਈਆਂ। ਉਨ੍ਹਾਂ ਦੋਹਾਂ ਦੀ (ਪਾਰਟਨਰਸ਼ਿਪ) ਦੌਰਾਨ ਭਾਰਤ ਨੇ ਦੋ ਵਰਲਡ ਰਿਕਾਰਡ ਤੋੜੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























