ਆਪਣਾ ਪਹਿਲਾ ਖਿਤਾਬ ਜਿੱਤਣ ਲਈ ਆਹਮੋ ਸਾਹਮਣੇ ਦੋਵੇ ਟੀਮਾਂ

ਗੁਜਰਾਤ, 3 ਜੂਨ (ਵਿਸ਼ਵ ਵਾਰਤਾ): ਆਈਪੀਐਲ ਦੇ 18ਵੇਂ ਸੀਜ਼ਨ ਦਾ ਫਾਈਨਲ ਅੱਜ ਪੰਜਾਬ ਕਿੰਗਜ਼ (ਪੀਬੀਕੇਐਸ) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਵਿਚਕਾਰ ਜਾਰੀ ਹੈ। ਦੋਵੇਂ ਟੀਮਾਂ ਆਪਣੇ ਪਹਿਲੇ ਖਿਤਾਬ ਦੀ ਉਡੀਕ ਕਰ ਰਹੀਆਂ ਹਨ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਫਾਈਨਲ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਲਈ ਵਿਰਾਟ ਕੋਹਲੀ ਅਤੇ ਫਿਲ ਸਾਲਟ ਨੇ ਪਾਰੀ ਦੀ ਸ਼ੁਰੂਆਤ ਕੀਤੀ। ਸਾਲਟ ਨੇ ਯਕੀਨੀ ਤੌਰ ‘ਤੇ ਕੁਝ ਸ਼ਾਨਦਾਰ ਸ਼ਾਟ ਮਾਰੇ। ਪਰ ਦੂਜੇ ਓਵਰ ਵਿੱਚ ਹੀ ਜੈਮੀਸਨ ਨੇ ਸਾਲਟ ਨੂੰ ਆਊਟ ਕਰ ਦਿੱਤਾ। ਸਾਲਟ ਦੇ ਬੱਲੇ ਤੋਂ ਸਿਰਫ਼ 16 ਦੌੜਾਂ ਹੀ ਬਣੀਆਂ। ਇਸ ਤੋਂ ਬਾਅਦ ਮਯੰਕ ਅਗਰਵਾਲ ਅਤੇ ਕੋਹਲੀ ਨੇ ਪਾਰੀ ਨੂੰ ਸੰਭਾਲਿਆ।
ਇਸ ਮੈਚ ਤੋਂ ਪਹਿਲਾਂ ਅਹਿਮਦਾਬਾਦ ਵਿੱਚ ਮੀਂਹ ਨੇ ਕੁਝ ਸਮੇਂ ਲਈ ਸਭ ਦੀ ਚਿੰਤਾ ਵਧਾਈ । ਪਰ ਰਾਹਤ ਦੀ ਗੱਲ ਇਹ ਸੀ ਕਿ ਥੋੜ੍ਹੀ ਦੇਰ ਬਾਅਦ ਮੀਂਹ ਰੁਕ ਗਿਆ ਅਤੇ ਫਿਰ ਧੁੱਪ ਨਿਕਲ ਆਈ। ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚੇ ਹਨ।
ਦੱਸ ਦਈਏ ਕਿ ਲੀਗ ਨੂੰ 3 ਸਾਲਾਂ ਬਾਅਦ ਇੱਕ ਨਵਾਂ ਚੈਂਪੀਅਨ ਮਿਲੇਗਾ। ਆਈਪੀਐਲ ਨੂੰ ਆਖਰੀ ਵਾਰ 2022 ਵਿੱਚ ਇੱਕ ਨਵਾਂ ਚੈਂਪੀਅਨ ਮਿਲਿਆ ਸੀ, ਜਦੋਂ ਗੁਜਰਾਤ ਟਾਈਟਨਜ਼ ਨੇ ਫਾਈਨਲ ਵਿੱਚ ਰਾਜਸਥਾਨ ਨੂੰ ਹਰਾਇਆ ਸੀ।
ਦੋਵਾਂ ਟੀਮਾਂ ਦੀ ਪਲੇਇੰਗ 11
ਰਾਇਲ ਚੈਲੇਂਜਰਜ਼ ਬੰਗਲੌਰ: ਰਜਤ ਪਾਟੀਦਾਰ (ਕਪਤਾਨ), ਫਿਲ ਸਾਲਟ, ਵਿਰਾਟ ਕੋਹਲੀ, ਮਯੰਕ ਅਗਰਵਾਲ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਯਸ਼ ਦਿਆਲ, ਜੋਸ਼ ਹੇਜ਼ਲਵੁੱਡ।
ਪੰਜਾਬ ਕਿੰਗਜ਼: ਸ਼੍ਰੇਅਸ ਅਈਅਰ (ਕਪਤਾਨ), ਪ੍ਰਿਯਾਂਸ਼ ਆਰੀਆ, ਯੁਜ਼ਵੇਂਦਰ ਚਾਹਲ, ਜੋਸ਼ ਇੰਗਲਿਸ (ਵਿਕਟਕੀਪਰ), ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਅਜ਼ਮਤੁੱਲਾ ਓਮਰਜ਼ਈ, ਵਿਜੇ ਕੁਮਾਰ ਵੈਸਾਖ, ਕਾਇਲ ਜੈਮੀਸਨ, ਅਰਸ਼ਦੀਪ ਸਿੰਘ।IPL 2025 Final























