15 ਓਵਰਾਂ ਤੱਕ ਪੰਜਾਬ ਨੇ ਗਵਾਈਆਂ 4 ਵਿਕਟਾਂ
ਜਾਣੋ, ਹੁਣ ਤੱਕ ਦੇ ਮੈਚ ਦਾ ਪੂਰਾ ਹਾਲ
ਚੰਡੀਗੜ੍ਹ, 24ਮਈ(ਵਿਸ਼ਵ ਵਾਰਤਾ)IPL 2025 : Indian Premier League ਦੇ 18ਵੇਂ ਸੀਜ਼ਨ ਦਾ 66ਵਾਂ ਮੈਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਨੇ 15 ਓਵਰਾਂ ਬਾਅਦ 4 ਵਿਕਟਾਂ ਦੇ ਨੁਕਸਾਨ ‘ਤੇ 142 ਦੌੜਾਂ ਬਣਾ ਲਈਆਂ ਹਨ। ਟੀਮ ਵੱਲੋਂ ਸ਼੍ਰੇਅਸ ਅਈਅਰ ਅਤੇ ਸ਼ਸ਼ਾਂਕ ਸਿੰਘ ਮੈਦਾਨ ‘ਤੇ ਹਨ। ਇਸ ਤੋਂ ਪਹਿਲਾਂ ਵਿਪਰਾਜ ਨਿਗਮ ਨੇ ਜੋਸ਼ ਇੰਗਲਿਸ ਨੂੰ ਸਟੰਪ ਅਤੇ ਪ੍ਰਭਸਿਮਰਨ ਸਿੰਘ ਨੂੰ ਬੋਲਡ ਕੀਤਾ ਸੀ। ਮੁਸਤਫਿਜ਼ੁਰ ਰਹਿਮਾਨ ਨੇ ਪ੍ਰਿਯਾਂਸ਼ ਆਰੀਆ ਨੂੰ ਕੈਚ ਕਰਵਾਇਆ। ਪ੍ਰਿਅੰਸ਼ ਨੇ 6, ਇੰਗਲਿਸ ਨੇ 32 ਅਤੇ ਪ੍ਰਭਸਿਮਰਨ ਸਿੰਘ ਨੇ 38 ਦੌੜਾਂ ਬਣਾਈਆਂ।