IPL 2023- ਰੋਮਾਂਚਕ ਮੁਕਾਬਲੇ’ਚ ਪੰਜਾਬ ਨੇ ਮੁੰਬਈ ਨੂੰ ਹਰਾਇਆ
ਜਾਣੋ, ਮੈਚ ਦਾ ਪੂਰਾ ਹਾਲ
ਚੰਡੀਗੜ੍ਹ,23ਅਪ੍ਰੈਲ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਰੋਮਾਂਚਕ ਮੈਚ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 13 ਦੌੜਾਂ ਨਾਲ ਹਰਾਇਆ। ਪੰਜਾਬ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਵਿੱਚ 16 ਦੌੜਾਂ ਦਾ ਬਚਾਅ ਕੀਤਾ। ਉਸ ਨੇ ਤਿਲਕ ਵਰਮਾ ਅਤੇ ਨੇਹਲ ਵਢੇਰਾ ਨੂੰ ਲਗਾਤਾਰ 2 ਗੇਂਦਾਂ ‘ਤੇ ਬੋਲਡ ਕਰਕੇ ਜਿੱਤ ਪੰਜਾਬ ਦੀ ਝੋਲੀ ਵਿੱਚ ਪਾਈ। ਅਰਸ਼ਦੀਪ ਨੇ ਮੈਚ ਵਿੱਚ 4 ਵਿਕਟਾਂ ਲਈਆਂ। ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ ‘ਚ 214 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਦੀ ਟੀਮ 6 ਵਿਕਟਾਂ ‘ਤੇ 201 ਦੌੜਾਂ ਹੀ ਬਣਾ ਸਕੀ।