IPL 2023: ਮੁੰਬਈ ਇੰਡੀਅਨਜ਼ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ
ਤਿਲਕ ਵਰਮਾ ਨੇ ਖੇਡੀ ਸ਼ਾਨਦਾਰ ਪਾਰੀ
ਪੜ੍ਹੋ, ਮੁੰਬਈ ਇੰਡੀਅਨਜ਼ ਨੇ ਬੈਂਗਲੁਰੂ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ
ਚੰਡੀਗੜ੍ਹ,2ਅਪ੍ਰੈਲ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦੇ 5ਵੇਂ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 7 ਵਿਕਟਾਂ ‘ਤੇ 171 ਦੌੜਾਂ ਬਣਾਈਆਂ। ਤਿਲਕ ਵਰਮਾ ਨੇ ਨਾਬਾਦ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਆਪਣੇ ਆਈਪੀਐਲ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਬਣਾਇਆ।
ਇਸ ਦੇ ਨਾਲ ਹੀ ਆਰਸੀਬੀ ਲਈ ਕਰਨ ਸ਼ਰਮਾ ਨੇ ਦੋ ਵਿਕਟਾਂ ਹਾਸਲ ਕੀਤੀਆਂ। ਸਿਰਾਜ, ਟਾੱਪਲੀ, ਆਕਾਸ਼ਦੀਪ, ਹਰਸ਼ਲ ਅਤੇ ਮਾਈਕਲ ਬ੍ਰੇਸਵੈੱਲ ਨੇ ਇਕ-ਇਕ ਵਿਕਟ ਹਾਸਲ ਕੀਤੀ।