IPL-2023 ;ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼
ਅਰਸ਼ਦੀਪ ਨੇ ਇੱਕ ਓਵਰ ‘ਚ ਲਈਆਂ 2 ਵਿਕਟਾਂ
ਜਾਣੋ ਲਾਈਵ ਸਕੋਰ
ਚੰਡੀਗੜ੍ਹ,1ਅਪ੍ਰੈਲ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਮੈਚ ‘ਚ ਪੰਜਾਬ ਕਿੰਗਜ਼ (PBKS) ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ 192 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਕੋਲਕਾਤਾ ਨੇ 2 ਓਵਰਾਂ ‘ਚ 2 ਵਿਕਟਾਂ ‘ਤੇ 17 ਦੌੜਾਂ ਬਣਾ ਲਈਆਂ ਹਨ। ਵਿਕਟਕੀਪਰ ਰਹਿਮਾਨ ਉੱਲ੍ਹਾ ਗੁਰਬਾਜ਼ ਕਰੀਜ਼ ‘ਤੇ ਹਨ। ਦੱਸ ਦੱਈਏ ਕਿ ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਅਨੁਕੁਲ ਰਾਏ 4 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਅਰਸ਼ਦੀਪ ਸਿੰਘ ਨੇ ਸਿਕੰਦਰ ਰਜ਼ਾ ਦੇ ਹੱਥੋਂ ਕੈਚ ਕਰਵਾਇਆ। ਅਰਸ਼ਦੀਪ ਦੀ ਇਹ ਦੂਜੀ ਵਿਕਟ ਹੈ। ਇਸ ਤੋਂ ਪਹਿਲਾਂ ਅਰਸ਼ਦੀਪ ਨੇ ਮਨਦੀਪ ਸਿੰਘ (2 ਦੌੜਾਂ) ਨੂੰ ਵੀ ਆਊਟ ਕੀਤਾ।