IPL 2023 ਦੇ ਪਹਿਲਾ ਮੁਕਾਬਲਾ
ਚੇਨਈ ਸੁਪਰ ਕਿੰਗਜ਼ ਬਨਾਮ ਗੁਜਰਾਤ ਟਾਈਟਨਸ
ਪੜ੍ਹੋ, ਚੇਨਈ ਨੇ ਗੁਜਰਾਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ
ਚੰਡੀਗੜ੍ਹ,31ਮਾਰਚ(ਵਿਸ਼ਵ ਵਾਰਤਾ)-ਚੇਨਈ ਸੁਪਰ ਕਿੰਗਜ਼ ਨੇ IPL 2023 ਦੇ ਪਹਿਲੇ ਮੈਚ ‘ਚ ਗੁਜਰਾਤ ਟਾਈਟਨਸ ਦੇ ਸਾਹਮਣੇ ਜਿੱਤ ਲਈ 179 ਦੌੜਾਂ ਦਾ ਟੀਚਾ ਰੱਖਿਆ ਹੈ।ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 178 ਦੌੜਾਂ ਬਣਾਈਆਂ। ਸੀਐਸਕੇ ਲਈ ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ। ਮੋਇਨ ਅਲੀ ਨੇ 23 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ ਗੁਜਰਾਤ ਵੱਲੋਂ ਮੁਹੰਮਦ ਸ਼ਮੀ, ਰਾਸ਼ਿਦ ਖਾਨ ਅਤੇ ਅਲਜ਼ਾਰੀ ਜੋਸੇਫ ਨੇ 2-2 ਵਿਕਟਾਂ ਲਈਆਂ।