IPL-2023 ਦਾ ਪਹਿਲਾ ਡਬਲ ਹੈਡਰ ਅੱਜ
ਪੜ੍ਹੋ, ਕਿਹੜੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਚੰਡੀਗੜ੍ਹ,1ਅਪ੍ਰੈਲ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ (IPL) ਦਾ 16ਵਾਂ ਸੀਜ਼ਨ ਸ਼ਨੀਵਾਰ ਤੋਂ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਨੂੰ ਪਹਿਲੇ ਮੈਚ ‘ਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਅੱਜ ਸੀਜ਼ਨ ਦਾ ਪਹਿਲਾ ਡਬਲ ਹੈਡਰ ਖੇਡਿਆ ਜਾਵੇਗਾ। ਜਿਸ ਨਾਲ ਸੀਜ਼ਨ ਦੇ ਦੂਜੇ ਦਿਨ ਦਾ ਖੇਡ ਹੀ ਰੋਮਾਂਚਕ ਹੋ ਜਾਵੇਗਾ।
ਦੱਸ ਦਈਏ ਕਿ ਪਹਿਲਾ ਮੈਚ ਸ਼ਿਖਰ ਧਵਨ ਦੀ ਪੰਜਾਬ ਕਿੰਗਜ਼ (ਪੀਬੀਕੇਐਸ) ਅਤੇ ਨਿਤੀਸ਼ ਰਾਣਾ ਦੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਕਾਰ ਦੁਪਹਿਰ 3:30 ਵਜੇ ਹੋਵੇਗਾ। ਇਸ ਦੇ ਨਾਲ ਹੀ ਸ਼ਾਮ ਨੂੰ ਕੇਐਲ ਰਾਹੁਲ ਦੀ ਲਖਨਊ ਸੁਪਰਜਾਇੰਟਸ (ਐਲਐਸਜੀ) ਅਤੇ ਡੇਵਿਡ ਵਾਰਨਰ ਦੀ ਦਿੱਲੀ ਕੈਪੀਟਲਸ (ਡੀਸੀ) ਵਿਚਕਾਰ ਮੁਕਾਬਲਾ ਹੋਵੇਗਾ।