IPL-2023- ਅੱਜ ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ,3ਅਪ੍ਰੈਲ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਐਮਏ ਚਿਦੰਬਰਮ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਨਾਲ ਮੁਕਾਬਲਾ ਕਰੇਗੀ। ਇਹ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਪਹਿਲਾ ਮੈਚ ਹਾਰਨ ਤੋਂ ਬਾਅਦ ਚੇਨਈ ਦਾ ਟੀਚਾ ਇਸ ਸੈਸ਼ਨ ‘ਚ ਜਿੱਤ ਦਾ ਖਾਤਾ ਖੋਲ੍ਹਣ ਦਾ ਹੋਵੇਗਾ। CSK 4 ਸਾਲ ਬਾਅਦ ਆਪਣੇ ਘਰੇਲੂ ਮੈਦਾਨ ‘ਤੇ ਖੇਡੇਗੀ। ਟੀਮ ਨੇ ਆਖਰੀ ਵਾਰ ਸਾਲ 2019 ‘ਚ ਮੁੰਬਈ ਦੇ ਖਿਲਾਫ IPL ਮੈਚ ਖੇਡਿਆ ਸੀ। ਇਸ ਤੋਂ ਬਾਅਦ ਚੇਪੌਕ ‘ਚ ਕੋਰੋਨਾ ਕਾਰਨ ਕੋਈ ਮੁਕਾਬਲਾ ਨਹੀਂ ਹੋਇਆ ਹੈ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ 11
ਚੇਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ ਅਤੇ ਵਿਕਟਕੀਪਰ), ਡੇਵੋਨ ਕੋਨਵੇ, ਰਿਤੂਰਾਜ ਗਾਇਕਵਾੜ, ਬੇਨ ਸਟੋਕਸ, ਅੰਬਾਤੀ ਰਾਇਡੂ, ਮੋਇਨ ਅਲੀ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਮਿਸ਼ੇਲ ਸੈਂਟਨਰ, ਦੀਪਕ ਚਾਹਰ ਅਤੇ ਰਾਜਵਰਧਨ ਹੰਗਰਗੇਕਰ।
ਲਖਨਊ ਸੁਪਰਜਾਇੰਟਸ: ਕੇਐਲ ਰਾਹੁਲ (ਕਪਤਾਨ), ਕਾਇਲ ਮੇਅਰਸ, ਨਿਕੋਲਸ ਪੂਰਨ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਮਾਰਕ ਵੁੱਡ, ਰਵੀ ਬਿਸ਼ਨੋਈ, ਅਵੇਸ਼ ਖਾਨ ਅਤੇ ਕ੍ਰਿਸ਼ਨੱਪਾ ਗੌਤਮ।