ਨਵੀਂ ਦਿੱਲੀ, 18 ਦਸਬੰਰ- ਆਈ.ਪੀ.ਐੱਲ 2019 ਲਈ ਅੱਜ ਖਿਡਾਰੀਆਂ ਦੀ ਨਿਲਾਮੀ ਹੋਈ। ਇਸ ਨਿਲਾਮੀ ਵਿਚ ਵੈਸਟ ਇੰਡੀਜ ਦੇ ਕਾਰਲੋਸ ਬਰੇਥਵੇਜ ਨੂੰ ਕੋਲਕਾਤਾ ਦੀ ਟੀਮ ਨੇ 5 ਕਰੋੜ ਵਿਚ ਖਰੀਦਿਆ।
- ਆਲਰਾਊਂਡਰ ਅਕਸ਼ਰ ਪਟੇਲ ਨੂੰ ਦਿੱਲੀ ਦੀ ਟੀਮ ਨੇ 5 ਕਰੋੜ ਵਿਚ ਖਰੀਦਿਆ।
- ਰਿਦੀਮਾਨ ਸਾਹਾ ਨੂੰ ਹੈਦਰਾਬਾਦ ਦੀ ਟੀਮ ਨੇ 1.2 ਕਰੋੜ ਵਿਚ ਖਰੀਦਿਆ।
- ਨਿਕੋਲਸ ਪੂਰਨ ਨੂੰ ਕਿੰਗਸ ਇਲੈਵਨ ਪੰਜਾਬ ਨੇ 4.2 ਕਰੋੜ ਵਿਚ ਖਰੀਦਿਆ।
- ਗੇਂਦਬਾਜ ਜੈਦੇਵ ਉਨਾਦਕਟ ਨੂੰ ਰਾਜਸਥਾਨ ਨੇ 8.40 ਕਰੋੜ ਵਿਚ ਖਰੀਦਿਆ।
- ਲਾਸਿਥ ਮਲਿੰਗਾ ਨੂੰ ਮੁੰਬਈ ਦੀ ਟੀਮ ਨੇ 2 ਕਰੋੜ ਵਿਚ ਖਰੀਦਿਆ।
- ਇਸ਼ਾਂਤ ਸ਼ਰਮਾ ਨੂੰ ਦਿੱਲੀ ਦੀ ਟੀਮ ਨੇ 1.10 ਵਿਚ ਖਰੀਦਿਆ।
- ਗੇਂਦਬਾਜ ਮੁਹੰਮਦ ਸ਼ਮੀ ਨੂੰ ਪੰਜਾਬ ਦੀ ਟੀਮ ਨੇ 4 ਕਰੋੜ 80 ਲੱਖ ਵਿਚ ਖਰੀਦਿਆ।
- ਗੇਂਦਬਾਜ ਮੋਹਿਤ ਸ਼ਰਮਾ ਨੂੰ ਚੇਨਈ ਦੀ ਟੀਮ ਨੇ 5 ਕਰੋੜ ਵਿਚ ਖਰੀਦਿਆ।
ਇਹਨਾਂ ਨੂੰ ਨਹੀਂ ਮਿਲਿਆ ਕੋਈ ਖਰੀਦਦਾਰ
ਪਹਿਲੇ ਰਾਉਂਡ ਦੀ ਬੋਲੀ ਵਿਚ ਯੁਵਰਾਜ ਸਿੰਘ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਇਸ ਤੋਂ ਇਲਾਵਾ ਬਰੈਂਡਮ ਮਕੈਲਮ ਅਤੇ ਮਾਰਟਿਨ ਗਪਟਿਲ ਨੂੰ ਵੀ ਕਿਸੇ ਟੀਮ ਨੇ ਨਹੀਂ ਖਰੀਦਿਆ।