ਕੋਲਕਾਤਾ, 27 ਮਾਰਚ – ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਪ੍ਰਿਟੀ ਜ਼ਿੰਟਾ ਦੀ ਟੀਮ ਕਿੰਗਸ ਇਲੈਵਨ ਪੰਜਾਬ ਤੇ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਸ ਵਿਚਕਾਰ ਹੋਣ ਜਾ ਰਿਹਾ ਹੈ।
ਇਸ ਦੌਰਾਨ ਕਿੰਗਸ ਇਲੈਵਨ ਪੰਜਾਬ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਦੋਵੇਂ ਟੀਮਾਂ ਆਪਣਾ 1-1 ਮੈਚ ਜਿੱਤ ਕੇ ਬਰਾਬਰੀ ਤੇ ਹਨ, ਜਿਹੜੀ ਟੀਮ ਇਹ ਮੈਚ ਜਿਤੇਗੀ, ਉਸ ਦੇ ਅੰਕ ਸੂਚੀ ਵਿਚ 4 ਅੰਕ ਹੋ ਜਾਣਗੇ।