ਕੋਲਕਾਤਾ, 27 ਮਾਰਚ – ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਪ੍ਰਿਟੀ ਜ਼ਿੰਟਾ ਦੀ ਟੀਮ ਕਿੰਗਸ ਇਲੈਵਨ ਪੰਜਾਬ ਤੇ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਸ ਵਿਚਕਾਰ ਹੋਣ ਜਾ ਰਿਹਾ ਹੈ।
ਇਹ ਮੈਚ ਰਾਤ 8 ਵਜੇ ਕੋਲਕਾਤਾ ਦੇ ਈਡਨ ਗਾਰਡਨ ਵਿਚ ਖੇਡਿਆ ਜਾਵੇਗਾ।
ਦੱਸਣਯੋਗ ਹੈ ਕਿ ਦੋਵੇਂ ਟੀਮਾਂ ਆਪਣਾ 1-1 ਮੈਚ ਜਿੱਤ ਕੇ ਬਰਾਬਰੀ ਤੇ ਹਨ, ਜਿਹੜੀ ਟੀਮ ਇਹ ਮੈਚ ਜਿਤੇਗੀ, ਉਸ ਦੇ ਅੰਕ ਸੂਚੀ ਵਿਚ 4 ਅੰਕ ਹੋ ਜਾਣਗੇ।