IPL-16 ‘ਚ ਪੰਜਾਬ ਕਿੰਗਜ਼ ਦੀ ਜੇਤੂ ਸ਼ੁਰੂਆਤ
ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ
ਚੰਡੀਗੜ੍ਹ,1ਅਪ੍ਰੈਲ(ਵਿਸ਼ਵ ਵਾਰਤਾ)-IPL-16 ‘ਚ ਪੰਜਾਬ ਕਿੰਗਜ਼ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਟੀਮ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਡਕਵਰਥ ਲੁਈਸ ਵਿਧੀ ਅਨੁਸਾਰ 7 ਦੌੜਾਂ ਨਾਲ ਹਰਾਇਆ।ਮੋਹਾਲੀ ਦੇ ਮੈਦਾਨ ‘ਤੇ ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 191 ਦੌੜਾਂ ਬਣਾਈਆਂ। ਜਵਾਬ ‘ਚ ਕੋਲਕਾਤਾ ਨੇ 16 ਓਵਰਾਂ ‘ਚ 7 ਵਿਕਟਾਂ ‘ਤੇ 146 ਦੌੜਾਂ ਬਣਾ ਲਈਆਂ ਸਨ, ਤੇ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ।