IPL ‘ਚ ਅੱਜ ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਜ਼ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ,4ਅਪ੍ਰੈਲ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 16 ‘ਚ ਅੱਜ ਗੁਜਰਾਤ ਦਾ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਗੁਜਰਾਤ ਟਾਈਟਨਸ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਨਾਲ ਮੁਕਾਬਲਾ ਕਰੇਗੀ। ਇਹ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਪਹਿਲਾ ਮੈਚ ਹਾਰਨ ਤੋਂ ਬਾਅਦ ਦਿੱਲੀ ਦਾ ਧਿਆਨ ਇਸ ਸੀਜ਼ਨ ‘ਚ ਵਾਪਸੀ ਕਰਨ ‘ਤੇ ਹੋਵੇਗਾ। ਇਸ ਦੇ ਨਾਲ ਹੀ ਸੀਜ਼ਨ ਦੀ ਪਹਿਲੀ ਜਿੱਤ ਤੋਂ ਬਾਅਦ ਗੁਜਰਾਤ ਦੇ ਇਰਾਦੇ ਮਜ਼ਬੂਤ ਹਨ।