Indigo ਦੀਆਂ ਰੱਦ ਹੋਈਆਂ ਉਡਾਣਾਂ ਨਾਲ ਪ੍ਰਭਾਵਿਤ ਯਾਤਰੀਆਂ ਮਿਲੇਗਾ ਮੁਆਵਜ਼ਾ
– ਇੰਡੀਗੋ ਸੰਕਟ ਵਿਚਾਲੇ ਕੰਪਨੀ ਨੇ ਕੀਤਾ ਵੱਡਾ ਐਲਾਨ
ਨਵੀ ਦਿੱਲੀ 11 ਦਸੰਬਰ 2025 (ਵਿਸ਼ਵ ਵਾਰਤਾ): ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ (Indigo) ਨੇ ਹੁਣ ਹਾਲੀਆ ਸੰਕਟ ਤੋਂ ਪ੍ਰਭਾਵਿਤ ਯਾਤਰੀਆਂ ਲਈ ਰਿਫੰਡ ਤੋਂ ਬਾਅਦ ਵਾਧੂ ਮੁਆਵਜ਼ੇ ਦਾ ਐਲਾਨ ਕੀਤਾ ਹੈ।ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ 3-5 ਦਸੰਬਰ ਦੇ ਵਿਚਕਾਰ ਉਡਾਣਾਂ ਰੱਦ ਹੋਣ ਨਾਲ ‘ਸਭ ਤੋਂ ਵੱਧ ਪ੍ਰਭਾਵਿਤ’ ਹੋਏ ਯਾਤਰੀਆਂ ਨੂੰ 10,000 ਰੁਪਏ ਦਾ ਯਾਤਰਾ ਵਾਊਚਰ ਮਿਲੇਗਾ।

ਫਿਲਹਾਲ ਇੰਡੀਗੋ ਨੇ ਇਹ ਨਹੀਂ ਦੱਸਿਆ ਕਿ “ਬਹੁਤ ਜ਼ਿਆਦਾ ਪ੍ਰਭਾਵਿਤ” ਦਾ ਕੀ ਮਤਲਬ ਹੈ। ਏਅਰਲਾਈਨ (Indigo) ਨੇ ਕਿਹਾ ਕਿ ਯਾਤਰਾ ਵਾਊਚਰ ਦੀ ਵਰਤੋਂ ਅਗਲੇ 12 ਮਹੀਨਿਆਂ ਲਈ ਕਿਸੇ ਵੀ ਇੰਡੀਗੋ ਉਡਾਣ ਦੀ ਬੁਕਿੰਗ ਲਈ ਕੀਤੀ ਜਾ ਸਕਦੀ ਹੈ। ਕੰਪਨੀ ਦੇ ਅਨੁਸਾਰ, ਇਹ ਮੁਆਵਜ਼ਾ 5,000-10,000 ਰੁਪਏ ਤੋਂ ਇਲਾਵਾ ਹੋਵੇਗਾ ਜੋ ਉਡਾਣ ਰਵਾਨਗੀ ਦੇ 24 ਘੰਟਿਆਂ ਦੇ ਅੰਦਰ ਰੱਦ ਹੋਣ ‘ਤੇ ਦਿੱਤਾ ਜਾਂਦਾ ਹੈ।
ਇੰਡੀਗੋ ਨੇ ਕਿਹਾ ਕਿ 3-5 ਦਸੰਬਰ ਨੂੰ ਸਾਡੇ ਨਾਲ ਯਾਤਰਾ ਕਰਨ ਵਾਲੇ ਜਿਨ੍ਹਾਂ ਯਾਤਰੀਆਂ ਦਾ ਅਨੁਭਵ ਮਾੜਾ ਰਿਹਾ ਅਤੇ ਉਹ ਕਈ ਘੰਟਿਆਂ ਤੱਕ ਹਵਾਈ ਅੱਡੇ ‘ਤੇ ਫਸੇ ਰਹੇ। ਉਨ੍ਹਾਂ ਵਿੱਚੋਂ ਬਹੁਤ ਸਾਰੇ ਭਾਰੀ ਭੀੜ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਅਸੀਂ ਇਨ੍ਹਾਂ ਯਾਤਰੀਆਂ ਨੂੰ ₹10,000 ਦੇ ਯਾਤਰਾ ਵਾਊਚਰ ਪ੍ਰਦਾਨ ਕਰਾਂਗੇ।
ਜੇਕਰ ਇਨ੍ਹਾਂ ਤਿੰਨ ਦਿਨਾਂ ਦੀ ਗੱਲ ਕੀਤੀ ਜਾਵੇ, ਤਾਂ ਦੱਸ ਦਈਏ ਕਿ ਇਨ੍ਹਾਂ ਦਿਨਾਂ ਦੌਰਾਨ ਸੈਂਕੜੇ ਉਡਾਣਾਂ ਰੱਦ ਹੋਈਆਂ ਸਨ, ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਯਾਤਰੀ ਪ੍ਰੇਸ਼ਾਨ ਹੋਏ ਸਨ। ਸਿੱਟੇ ਵਜੋਂ, ਇਨ੍ਹਾਂ ਯਾਤਰਾ ਵਾਊਚਰਾਂ ਨਾਲ ਏਅਰਲਾਈਨਾਂ ਨੂੰ ਸੈਂਕੜੇ ਕਰੋੜ ਰੁਪਏ ਦਾ ਬੋਝ ਪੈਣ ਦੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















