Cricket : ਭਾਰਤ ਬਨਾਮ ਵੈਸਟਇੰਡੀਜ਼ ; ਦੂਜਾ ਵਨਡੇ ਜਾਰੀ -ਵੈਸਟਇੰਡੀਜ਼ ਨੇ ਗਵਾਈ ਪਹਿਲੀ ਵਿਕਟ
ਕੈਂਪਬੈਲ ਅਤੇ ਸ਼ਾਈ ਹੋਪ ਕ੍ਰੀਜ਼ ‘ਤੇ
ਨਵੀਂ ਦਿੱਲੀ, 30 ਸਤੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਗੁਵਾਹਾਟੀ ਵਿੱਚ ਖੇਡਿਆ ਜਾ ਰਿਹਾ ਹੈ। ਪਹਿਲੇ ਮੈਚ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾਈ ਸੀ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵੈਸਟਇੰਡੀਜ਼ ਨੇ ਭਾਰਤ ਵਿਰੁੱਧ 37 ਦੌੜਾਂ ਦੇ ਸਕੋਰ ‘ਤੇ ਆਪਣੀ ਪਹਿਲੀ ਵਿਕਟ ਗੁਆ ਦਿੱਤੀ। ਪ੍ਰਸਿਧ ਕ੍ਰਿਸ਼ਨਾ ਨੇ ਕੀਸੀ ਕਾਰਟੀ ਨੂੰ 9 ਦੌੜਾਂ ‘ਤੇ ਆਊਟ ਕੀਤਾ। ਵੈਸਟਇੰਡੀਜ਼ ਨੇ 13 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 118 ਦੌੜਾਂ ਬਣਾ ਲਈਆਂ ਹਨ । ਜੌਨ ਕੈਂਪਬੈਲ ਅਤੇ ਸ਼ਾਈ ਹੋਪ ਕ੍ਰੀਜ਼ ‘ਤੇ ਮੌਜੂਦ ਹਨ। ਤੇਜ਼ ਗੇਂਦਬਾਜ਼ ਆਕਿਬ ਨਬੀ ਨੇ ਭਾਰਤ ਲਈ ਆਪਣਾ ਡੈਬਿਊ ਕੀਤਾ।























