India Vs England : ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਅੱਜ ਤੋਂ ਮੈਨਚੈਸਟਰ ‘ਚ
ਚੰਡੀਗੜ੍ਹ, 23ਜੁਲਾਈ(ਵਿਸ਼ਵ ਵਾਰਤਾ) India Vs England : ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਜਾਰੀ ਹੈ। ਸੀਰੀਜ਼ ਦੇ ਤਿੰਨ ਮੈਚ ਹੋ ਚੁੱਕੇ ਹਨ, ਦੱਸ ਦਈਏ ਕਿ ਮੇਜ਼ਬਾਨ ਇੰਗਲੈਂਡ ਸੀਰੀਜ਼ ਵਿੱਚ 2-1 ਨਾਲ ਅੱਗੇ ਹੈ। ਇੰਗਲੈਂਡ ਨੇ ਹੈਡਿੰਗਲੇ ਅਤੇ ਲਾਰਡਸ ਵਿਖੇ ਜਿੱਤਾਂ ਦਰਜ ਕੀਤੀਆਂ।
India vs England : ਇੰਗਲੈਂਡ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ; ਇੰਗਲੈਂਡ ਸੀਰੀਜ਼ ਵਿੱਚ 1-0 ਨਾਲ ਅੱਗੇ
IND vs ENG : ਇੰਗਲੈਂਡ ਨੇ ਲਾਰਡਜ਼ ਟੈਸਟ ਵਿੱਚ ਭਾਰਤ ਨੂੰ 22 ਦੌੜਾਂ ਨਾਲ ਹਰਾਇਆ
ਜਦੋਂ ਕਿ ਭਾਰਤੀ ਟੀਮ ਨੇ ਐਜਬੈਸਟਨ ਵਿੱਚ ਦੂਜਾ ਟੈਸਟ ਮੈਚ ਜਿੱਤਿਆ।
IND vs ENG : ਭਾਰਤ ਦੀ ਇੰਗਲੈਂਡ ‘ਤੇ ਵੱਡੀ ਜਿੱਤ ; ਬਰਮਿੰਘਮ ਟੈਸਟ ਵਿੱਚ 336 ਦੌੜਾਂ ਨਾਲ ਹਰਾਇਆ
ਹੁਣ ਭਾਰਤ ਅਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਅੱਜ(23ਜੁਲਾਈ) ਤੋਂ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਟੀਮ ਇੰਡੀਆ 5 ਟੈਸਟਾਂ ਦੀ ਲੜੀ ਵਿੱਚ 1-2 ਨਾਲ ਪਿੱਛੇ ਹੈ। ਇੰਗਲੈਂਡ ਨੇ ਪਹਿਲਾ ਮੈਚ 5 ਵਿਕਟਾਂ ਨਾਲ ਜਿੱਤਿਆ। ਇਸ ਦੇ ਨਾਲ ਹੀ, ਭਾਰਤ ਨੇ ਦੂਜਾ ਟੈਸਟ 336 ਦੌੜਾਂ ਨਾਲ ਜਿੱਤਿਆ। ਜੇਕਰ ਗੱਲ ਕਰੀਏ ਤੀਜੇ ਮੈਚ ਦੀ ਤਾਂ ਇੰਗਲੈਂਡ ਨੇ ਤੀਜਾ ਮੈਚ 22 ਦੌੜਾਂ ਨਾਲ ਜਿੱਤਿਆ ਅਤੇ ਲੜੀ ਵਿੱਚ ਲੀਡ ਹਾਸਲ ਕਰ ਲਈ। ਅੱਜ ਦਾ ਮੁਕਾਬਲਾ ਦੁਪਹਿਰ 3:30 ਵਜੇ ਤੋਂ ਸ਼ੁਰੂ ਹੋਵੇਗਾ, ਜਦਕਿ ਮੈਚ ਲਈ ਟਾਸ ਦੁਪਹਿਰ 3:00 ਵਜੇ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























