IND vs ENG : ਇੰਗਲੈਂਡ ਨੇ ਲਾਰਡਜ਼ ਟੈਸਟ ਵਿੱਚ ਭਾਰਤ ਨੂੰ 22 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 15ਜੁਲਾਈ(ਵਿਸ਼ਵ ਵਾਰਤਾ) IND vs ENG :ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਭਾਰਤ ਅਤੇ ਇੰਗਲੈਂਡ ਵਿਚਾਲੇ ਲੰਡਨ ਦੇ ਲਾਰਡਜ਼ ਸਟੇਡੀਅਮ ਵਿੱਚ ਖੇਡਿਆ ਗਿਆ। ਇੰਗਲੈਂਡ ਨੇ ਲਾਰਡਜ਼ ਟੈਸਟ ਵਿੱਚ ਭਾਰਤ ਨੂੰ 22 ਦੌੜਾਂ ਨਾਲ ਹਰਾ ਦਿੱਤਾ ਹੈ। ਦੱਸ ਦਈਏ ਕਿ ਇੰਗਲੈਂਡ ਨੇ ਟੀਮ ਇੰਡੀਆ ਨੂੰ ਤੀਜਾ ਟੈਸਟ ਜਿੱਤਣ ਲਈ 193 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਭਾਰਤੀ ਟੀਮ ਸਿਰਫ 112 ਦੌੜਾਂ ਤੇ ਹੀ ਆਲ ਆਊਟ ਹੋ ਗਈ।

ਇਸ ਜਿੱਤ ਨਾਲ ਇੰਗਲੈਂਡ ਨੇ 5 ਟੈਸਟਾਂ ਦੀ ਐਂਡਰਸਨ-ਤੇਂਦੁਲਕਰ ਟਰਾਫੀ ਵਿੱਚ 2-1 ਦੀ ਬੜ੍ਹਤ ਬਣਾ ਲਈ। ਚੌਥਾ ਟੈਸਟ 23 ਜੁਲਾਈ ਤੋਂ ਮੈਨਚੈਸਟਰ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਵੀਰਵਾਰ(10 ਜੁਲਾਈ) ਨੂੰ ਇੰਗਲੈਂਡ ਨੇ ਲਾਰਡਜ਼ ਵਿੱਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵੇਂ ਟੀਮਾਂ ਪਹਿਲੀ ਪਾਰੀ ਵਿੱਚ ਸਿਰਫ਼ 387-387 ਦੌੜਾਂ ਹੀ ਬਣਾ ਸਕੀਆਂ। ਇੰਗਲੈਂਡ ਨੇ ਦੂਜੀ ਪਾਰੀ ਵਿੱਚ 192 ਦੌੜਾਂ ਬਣਾਈਆਂ।

ਪਰ ਭਾਰਤੀ ਟੀਮ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 112 ਦੌੜਾਂ ਤੇ ਹੀ ਸਿਮਟ ਗਈ। ਇੰਗਲੈਂਡ ਵੱਲੋਂ ਬੇਨ ਸਟੋਕਸ ਅਤੇ ਜੋਫਰਾ ਆਰਚਰ ਨੇ 3-3 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























