Ind vs Zim: ਭਾਰਤ – ਜ਼ਿੰਬਾਬਵੇ ਵਿਚਾਲੇ ਟੀ-20 ਲੜੀ ਦਾ ਪਹਿਲਾ ਮੁਕਾਬਲਾ ਕੁਝ ਹੀ ਦੇਰ ‘ਚ ਹੋਵੇਗਾ ਸ਼ੁਰੂ
– ਭਾਰਤ ਨੇ ਜਿੱਤਿਆ TOSS
– ਚੈੱਕ ਕਰੋ ਦੋਵਾਂ ਟੀਮਾਂ ਦੀ ਪਲੇਇੰਗ 11
ਨਵੀ ਦਿੱਲੀ, 23 ਜੁਲਾਈ 2026 (ਵਿਸ਼ਵ ਵਾਰਤਾ)– ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਟੀ-20 ਲੜੀ ਦਾ ਪਹਿਲਾ ਮੁਕਾਬਲਾ ਬੱਸ ਕੁਝ ਹੀ ਦੇਰ ਵਿੱਚ ਸ਼ੁਰੂ ਹੋਣ ਵਾਲਾ ਹੈ। ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਹਰਾਰੇ ਵਿੱਚ ਖੇਡਿਆ ਜਾਵੇਗਾ। ਇਸ ਦੇ ਲਈ ਦੋਵੇਂ ਟੀਮਾਂ ਤਿਆਰ ਹਨ। ਸੀਰੀਜ਼ ਦਾ ਪਹਿਲਾ ਮੈਚ ਹੋਣ ਕਰਕੇ ਇਹ ਕਾਫ਼ੀ ਅਹਿਮ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੱਜ ਦਾ ਮੈਚ ਸ਼ਾਮ ਸਾਢੇ ਚਾਰ ਵਜੇ ਸ਼ੁਰੂ ਹੋ ਜਾਵੇਗਾ।
ਦੱਸ ਦਈਏ ਕਿ ਭਾਰਤੀ ਟੀ-20 ਟੀਮ ਦੇ ਨਵੇਂ ਕਪਤਾਨ ਸ਼੍ਰੇਅਸ ਅਈਅਰ ਲਈ ਕਪਤਾਨੀ ਦਾ ਸਫ਼ਰ ਹੁਣ ਤੱਕ ਕੁਝ ਖ਼ਾਸ ਨਹੀਂ ਰਿਹਾ ਹੈ। ਭਾਰਤ ਸ਼੍ਰੇਅਸ ਅੱਈਅਰ ਦੀ ਕਪਤਾਨੀ ਵਿੱਚ ਇੱਕ ਵੀ ਮੁਕਾਬਲਾ ਨਹੀਂ ਜਿੱਤ ਸਕਿਆ ਹੈ। ਟੀਮ ਨੇ ਇੰਗਲੈਂਡ ਅਤੇ ਆਇਰਲੈਂਡ ਵਿੱਚ 7 ਵਿੱਚੋਂ 6 ਟੀ-20 ਮੈਚ ਹਾਰੇ, ਜਦੋਂ ਕਿ ਇੱਕ ਮੈਚ ਬੇਨਤੀਜਾ ਰਿਹਾ।
ਜ਼ਿੰਬਾਬਵੇ ਦੀ ਪਲੇਇੰਗ XI
ਬ੍ਰਾਇਨ ਬੇਨੇਟ, ਤਦਿਵਾਨਾਸ਼ੇ ਮਾਰੂਮਾਨੀ (ਵਿਕਟਕੀਪਰ), ਬੇਨ ਕੁਰੇਨ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਵੇਸਲੀ ਮਧੇਵੇਰੇ, ਬ੍ਰੈਡ ਇਵਾਂਸ, ਨਿਊਮੈਨ ਨਿਆਮਹੁਰੀ, ਰਿਚਰਡ ਨਗਾਰਵਾ, ਬਲੇਸਿੰਗ ਮੁਜ਼ਾਰਬਾਨੀ।
ਭਾਰਤ ਦੀ ਪਲੇਇੰਗ 11
ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅੱਈਅਰ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਪ੍ਰਿੰਸ ਯਾਦਵ, ਅਸ਼ੋਕ ਸ਼ਰਮਾ, ਮਯੰਕ ਯਾਦਵ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























