IND VS AUS : ਦੇ ਖਿਲਾਫ ਟੈਸਟ ਸੀਰੀਜ਼ ਵਿੱਚ ਕੀ ਖੇਡਣਗੇ ਰੋਹਿਤ ਸ਼ਰਮਾ ? ਅੱਜ ਹੋ ਸਕਦਾ ਹੈ ਫੈਸਲਾ
ਦਿੱਲ਼ੀ, 11 ਦਸੰਬਰ(ਵਿਸ਼ਵ ਵਾਰਤਾ)- ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਟੈਸਟ ਸੀਰੀਜ਼ ਸ਼ੁਰੂ ਹੋਣ ਲਈ ਇਕ ਹਫਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਦੋਨਾਂ ਦੇਸ਼ਾਂ ਦੇ ਵਿਚਕਾਰ ਪਹਿਲਾ ਟੈਸਟ ਮੈਚ 17 ਦਸੰਬਰ ਤੋਂ ਐਡੀਲਡ ਵਿੱਚ ਖੇਡਿਆ ਜਾਵੇਗਾ। ਪਰ ਕੀ ਰੋਹਿਤ ਸ਼ਰਮਾ ਟੈਸਟ ਸੀਰੀਜ਼ ਵਿੱਚ ਖੇਡਣਗੇ ਜਾਂ ਨਹੀਂ ਇਸ ਦਾ ਫੈਸਲਾ ਅੱਜ ਹੋ ਸਕਦਾ ਹੈ। ਰੋਹਿਤ ਅਨਫਿਟ ਹੋਣ ਦੀ ਵਜ੍ਹਾ ਨਾਲ ਆਸਟ੍ਰੇਲੀਆ ਦੌਰੇ ਤੇ ਨਹੀਂ ਜਾ ਸਕੇ ਸਨ। ਅੱਜ ਰੋਹਿਤ ਸ਼ਰਮਾ ਦਾ ਫਿਟਨੈਸ ਲੈ ਕੇ ਨੈਸ਼ਨਲ ਕ੍ਰਿਕਟ ਅਕੈਡਮੀ ਆਪਣੀ ਰਿਪੋਰਟ BCCI ਨੂੰ ਸੋਂਪ ਸਕਦੀ ਹੈ।























