• Latest
  • Trending
Hukamnama Sri Darbar Sahib Today – 18 September 2026 | Ang 847 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 18 September 2026 | Ang 847 I ਅੱਜ ਦਾ ਹੁਕਮਨਾਮਾ

3 weeks ago
Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

12 minutes ago
Punjab: ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

Punjab: ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

42 minutes ago
Entertainment: ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ‘ਤੇ PM ਮੋਦੀ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

Entertainment: ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ‘ਤੇ PM ਮੋਦੀ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

1 hour ago
International: ਵਿਸ਼ਵ ਕਪਾਹ ਦਿਵਸ ਮੌਕੇ ਨਿਊਯਾਰਕ ’ਚ ਭਾਰਤ-ਮਾਲੀ ਵੱਲੋਂ ਸਾਂਝਾ ਸਮਾਗਮ

International: ਵਿਸ਼ਵ ਕਪਾਹ ਦਿਵਸ ਮੌਕੇ ਨਿਊਯਾਰਕ ’ਚ ਭਾਰਤ-ਮਾਲੀ ਵੱਲੋਂ ਸਾਂਝਾ ਸਮਾਗਮ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab Weather: ਪੰਜਾਬ-ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ ਜਾਰੀ

Punjab Weather: ਪੰਜਾਬ-ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ ਜਾਰੀ

2 hours ago
Punjab: CBI ਰੇਡ ਖਿਲਾਫ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ SC ’ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ

Punjab: CBI ਰੇਡ ਖਿਲਾਫ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ SC ’ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ

3 hours ago
Punjab ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ

Punjab ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ

3 hours ago
International: ਯੂਰਪੀ ਸੰਸਦ ’ਚ ਟਰੰਪ ਦੀ 8.5 ਫੁੱਟ ਉੱਚੀ ਸੋਨੇ ਦੀ ਮੂਰਤੀ ਲਾਈ ਗਈ

International: ਯੂਰਪੀ ਸੰਸਦ ’ਚ ਟਰੰਪ ਦੀ 8.5 ਫੁੱਟ ਉੱਚੀ ਸੋਨੇ ਦੀ ਮੂਰਤੀ ਲਾਈ ਗਈ

3 hours ago
International: ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਹੁੰਚੇਗਾ ਦਿੱਲੀ

International: ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਹੁੰਚੇਗਾ ਦਿੱਲੀ

5 hours ago
GST ਕੌਂਸਲ ਦੀ 57ਵੀਂ ਬੈਠਕ ਅੱਜ, ਹਰਪਾਲ ਚੀਮਾ ਹੋਣਗੇ ਸ਼ਾਮਲ

GST ਕੌਂਸਲ ਦੀ 57ਵੀਂ ਬੈਠਕ ਅੱਜ, ਹਰਪਾਲ ਚੀਮਾ ਹੋਣਗੇ ਸ਼ਾਮਲ

5 hours ago
Punjab: ਅਮਰਜੀਤ ਚਾਵਲਾ ਕੇਸ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਬਣਾਈ SIT

Punjab: ਅਮਰਜੀਤ ਚਾਵਲਾ ਕੇਸ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਬਣਾਈ SIT

6 hours ago
Hindi News
English News
Thursday, October 8, 2026
No Result
View All Result
31 °c
Chandigarh
25 ° Fri
25 ° Sat
25 ° Sun
26 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Hukamnama Sri Darbar Sahib Today – 18 September 2026 | Ang 847 I ਅੱਜ ਦਾ ਹੁਕਮਨਾਮਾ

Amrit Vele Da Hukamnama Sri Darbar Sahib | September | Date 18-09-2026 | Ang 847

September 18, 2026
in Today, ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ, ਪੰਜਾਬ, ਬ੍ਰੇਕਿੰਗ ਨਿਊਜ਼
Hukamnama Sri Darbar Sahib Today – 18 September 2026 | Ang 847 I ਅੱਜ ਦਾ ਹੁਕਮਨਾਮਾ

ਗੁਰਬਾਣੀ – Hukamnama Sri Darbar Sahib Today

Amrit Vele Da Hukamnama Sri Darbar Sahib | September | Date 18-09-2026 | Ang 847

 

ਬਿਲਾਵਲੁ ਮਹਲਾ ੫ ਛੰਤ    ੴ ਸਤਿਗੁਰ ਪ੍ਰਸਾਦਿ ॥ ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥ ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥ ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥ ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥ ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥ ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥ {ਪੰਨਾ 847}
ਪਦਅਰਥ: ਸਖੀ = ਹੇ ਸਹੇਲੀਏ! ਵਸਿ = ਰਜ਼ਾ ਵਿਚ (ਤੁਰੀਏ) । ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਗਾਵਹ = ਆਓ ਅਸੀ ਗਾਵੀਏ। ਤਜਿ = ਤਿਆਗ ਦੇਹ। ਮਾਨੁ = ਅਹੰਕਾਰ। ਮਤੁ = ਸ਼ਾਇਦ। ਪ੍ਰੀਤਮ ਭਾਵਹ = ਪ੍ਰੀਤਮ ਨੂੰ ਚੰਗਿਆਂ ਲੱਗੀਏ। ਬਿਕਾਰੁ ਦੂਜਾ = ਮਾਇਆ ਦੇ ਪਿਆਰ ਵਾਲਾ ਵਿਕਾਰ। ਸੇਵਿ = ਸਰਨੀ ਪਵੋ। ਨਿਰੰਜਨੋ = ਨਿਰੰਜਨੁ, {ਨਿਰ = ਅੰਜਨ} ਜਿਸ ਨੂੰ ਮਾਇਆ ਦੇ ਮੋਹ ਦੀ ਕਾਲਖ ਨਹੀਂ ਲੱਗ ਸਕਦੀ। ਦੁਰਤ = ਪਾਪ। ਦੁਰਤ ਬਿਖੰਡਨੋ = ਪਾਪਾਂ ਦਾ ਨਾਸ ਕਰਨ ਵਾਲਾ। ਸਗਲ = ਸਾਰੇ। ਹੋਇ = ਬਣ ਕੇ। ਦਾਸ ਦਾਸੀ = ਦਾਸਾਂ ਦੀ ਦਾਸੀ। ਤਜਿ = ਤਿਆਗ ਕੇ। ਉਦਾਸੀ = (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ। ਬਹੁੜਿ = ਫਿਰ, ਮੁੜ। ਬਿਧਿ = (ਅਨੇਕਾਂ) ਤਰੀਕਿਆਂ ਨਾਲ। ਨ ਧਾਵਾ = ਨ ਧਾਵਾਂ, ਮੈਂ ਨਾਹ ਭਟਕਾਂ। ਪਇਅੰਪੈ = ਬੇਨਤੀ ਕਰਦਾ ਹੈ। ਤਾਮਿ = ਤਦੋਂ। ਗਾਵਾ = ਗਾਵਾਂ, ਮੈਂ ਗਾ ਸਕਾਂ।੧।
ਅਰਥ: ਹੇ ਸਹੇਲੀਏ! ਆਓ (ਰਲ ਕੇ ਬੈਠੀਏ) ਹੇ ਸਹੇਲੀਏ! ਆਓ ਪ੍ਰਭੂ ਦੀ ਰਜ਼ਾ ਵਿਚ ਤੁਰੀਏ, ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ। ਹੇ ਸਹੇਲੀਏ! ਆਪਣੇ ਅੰਦਰੋਂ) ਅਹੰਕਾਰ ਦੂਰ ਕਰ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਸ਼ਾਇਦ (ਇਸ ਤਰ੍ਹਾਂ) ਅਸੀ ਆਪਣੇ ਪ੍ਰੀਤਮ ਪ੍ਰਭੂ-ਪਤੀ ਨੂੰ ਚੰਗੀਆਂ ਲੱਗ ਸਕੀਏ।
ਹੇ ਸਹੇਲੀਏ! ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਮੋਹ ਦੂਰ ਕਰ, ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ, ਸਿਰਫ਼ ਨਿਰਲੇਪ ਪ੍ਰਭੂ ਦੀ ਸਰਨ ਪਈ ਰਹੁ, ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਰੱਖ।
ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਏ! ਮੇਰੇ ਉੱਤੇ ਭੀ) ਮਿਹਰ ਕਰ, ਮੈਂ (ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾਹ ਭਟਕਦਾ ਫਿਰਾਂ। (ਤੂੰ ਮਿਹਰ ਕਰੇਂ) , ਤਦੋਂ ਹੀ ਮੈਂ (ਭੀ) ਸਿਫ਼ਤਿ-ਸਾਲਾਹ ਦਾ ਗੀਤ ਗਾ ਸਕਾਂਗਾ।੧।
ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥ ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ ॥ ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥ ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ ॥ ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥ ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥ {ਪੰਨਾ 847}
ਪਦਅਰਥ: ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਟੋਹਨੀ = ਡੰਗੋਰੀ, ਆਸਰਾ। ਅੰਧੁਲੇ = (ਮਾਇਆ ਦੇ ਮੋਹ ਵਿਚ) ਅੰਨ੍ਹੇ (ਹੋ ਚੁੱਕੇ) ਨੂੰ। ਓਹ = {ਇਸਤ੍ਰੀ-ਲਿੰਗ} ਉਹ ਮੋਹਨੀ ਮਾਇਆ। ਜੋਹੈ– ਤੱਕਦੀ ਹੈ। ਸੁੰਦਰਿ = ਸੁੰਦਰੀ। ਮੋਹਨੀ = ਮਨ ਨੂੰ ਫਸਾਣ ਵਾਲੀ। ਬਚਿਤ੍ਰਿ = {ਇਸਤ੍ਰੀ-ਲਿੰਗ} ਕਈ ਰੰਗਾਂ ਵਾਲੀ। ਭਾਵ = ਨਖ਼ਰੇ। ਦਿਖਾਵਏ = {ਵਰਤਮਾਨ ਕਾਲ} ਵਿਖਾਂਦੀ ਹੈ। ਹੋਇ = ਹੋ ਕੇ। ਮਨਹਿ = ਮਨ ਵਿਚ। ਲੈਣ ਨ ਆਵਏ = ਲਿਆ ਨਹੀਂ ਜਾ ਸਕਦਾ। ਗ੍ਰਿਹ = ਘਰ, ਗ੍ਰਿਹਸਤ। ਬਨਹਿ = ਜੰਗਲ ਵਿਚ। ਤੀਰੈ = (ਦਰਿਆ ਦੇ) ਕੰਢੇ ਉੱਤੇ, (ਕਿਸੇ ਤੀਰਥ ਆਦਿਕ ਤੇ) । ਬਾਟ = ਰਸਤਾ। ਘਾਟੈ = ਪੱਤਣ ਤੇ। ਜੋਹਨੀ = ਤੱਕਣ ਵਾਲੀ। ਨਾਨਕੁ ਪਇਅੰਪੈ = ਨਾਨਕ ਬੇਨਤੀ ਕਰਦਾ ਹੈ।੨।
ਅਰਥ: ਹੇ ਭਾਈ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਜੀਵਨ ਵਾਸਤੇ ਸਹਾਰਾ ਹੈ ਜਿਵੇਂ ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ, (ਕਿਉਂਕਿ) ਉਹ ਮਨ ਨੂੰ ਫਸਾਣ ਵਾਲੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ (ਜੀਵਾਂ ਨੂੰ) ਤਾੜਦੀ ਰਹਿੰਦੀ ਹੈ (ਤੇ ਆਪਣੇ ਮੋਹ ਵਿਚ ਅੰਨ੍ਹਾ ਕਰ ਲੈਂਦੀ ਹੈ) ।
ਹੇ ਭਾਈ! ਕਈ ਰੰਗਾਂ ਵਾਲੀ ਅਤੇ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ (ਜੀਵਾਂ ਨੂੰ) ਅਨੇਕਾਂ ਨਖ਼ਰੇ ਵਿਖਾਂਦੀ ਰਹਿੰਦੀ ਹੈ, ਢੀਠ ਬਣ ਕੇ (ਭਾਵ, ਮੁੜ ਮੁੜ ਆਪਣੇ ਹਾਵ-ਭਾਵ ਵਿਖਾ ਕੇ, ਆਖ਼ਰ ਜੀਵਾਂ ਦੇ) ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ, (ਇਸ ਮੋਹਣੀ ਮਾਇਆ ਦੇ ਅਸਰ ਹੇਠ ਪਰਮਾਤਮਾ ਦਾ) ਨਾਮ ਜਪਿਆ ਨਹੀਂ ਜਾ ਸਕਦਾ।
ਹੇ ਭਾਈ! ਗ੍ਰਿਹਸਤ ਵਿਚ (ਗ੍ਰਿਹਸਤੀਆਂ ਨੂੰ) ਜੰਗਲਾਂ ਵਿਚ (ਤਿਆਗੀਆਂ ਨੂੰ) , ਤੀਰਥਾਂ ਦੇ ਕੰਢੇ (ਤੀਰਥ-ਇਸ਼ਨਾਨੀਆਂ ਨੂੰ) , ਵਰਤ (ਰੱਖਣ ਵਾਲਿਆਂ ਨੂੰ) ਦੇਵ-ਪੂਜਾ (ਕਰਨ ਵਾਲਿਆਂ ਨੂੰ) , ਰਾਹਾਂ ਵਿਚ, ਪੱਤਣਾਂ ਤੇ (ਹਰ ਥਾਂ ਇਹ ਮਾਇਆ ਆਪਣੀ) ਤਾੜ ਵਿਚ ਰੱਖਦੀ ਹੈ।
ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ (ਇਸ ਮਾਇਆ ਦੀ ਤੱਕ ਤੋਂ ਬਚਣ ਲਈ) ਮੈਨੂੰ ਆਪਣਾ ਨਾਮ (ਦਾ ਸਹਾਰਾ ਦੇਈ ਰੱਖ, ਜਿਵੇਂ) ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ।੨।
ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥ ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥ ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥ ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥ ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥ ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥ {ਪੰਨਾ 847}
ਪਦਅਰਥ: ਮੋਹਿ = ਮੈਨੂੰ। ਅਨਾਥ = ਨਿਮਾਣੇ ਨੂੰ। ਪ੍ਰਿਅ ਨਾਥ = ਹੇ ਪਿਆਰੇ ਖਸਮ = ਪ੍ਰਭੂ! ਮੋਹਿ = ਮੈਂ ਵਿਚ। ਰੀਝਾਵਉ = ਰੀਝਾਵਉਂ, ਮੈਂ (ਤੈਨੂੰ) ਪ੍ਰਸੰਨ ਕਰ ਸਕਾਂ। ਕਹਿ = (ਕੁਝ) ਆਖ ਕੇ। ਮੁਖਹੁ = ਮੂੰਹ ਤੋਂ। ਚਤੁਰਿ = ਸਿਆਣੀ {ਇਸਤ੍ਰੀ-ਲਿੰਗ}। ਸੁਘਰਿ = ਸੁਘੜ, ਚੰਗੀ ਮਾਨਸਕ ਘਾੜਤ ਵਾਲੀ। ਬੇਤੀ = ਜਾਣਨ ਵਾਲੀ, ਚੰਗੀ ਸੂਝ ਵਾਲੀ। ਮੋਹਿ ਨਿਰਗੁਨਿ = ਮੈਂ ਗੁਣ-ਹੀਨ ਵਿਚ। ਧੂਪ = ਸੁਗੰਧੀ, (ਚੰਗੇ ਗੁਣਾਂ ਵਾਲੀ) ਸੁਗੰਧੀ। ਬੰਕੇ = ਸੋਹਣੇ, ਬਾਂਕੇ। ਨੈਣ = ਅੱਖਾਂ। ਜਹ = ਜਿੱਥੇ। ਭਾਵੈ = ਤੈਨੂੰ ਚੰਗਾ ਲੱਗੇ। ਜੈ ਜੈ = ਜੈਕਾਰ, ਸਿਫ਼ਤਿ-ਸਾਲਾਹ। ਜਇਅੰਪਹਿ = ਉਚਾਰਦੇ ਹਨ। ਜਾ ਕਉ = ਜਿਸ ਨੂੰ। ਕਰੁਣਾਪਤਿ = {ਕਰੁਣਾ = ਤਰਸ, ਦਇਆ। ਪਤਿ = ਮਾਲਕ} ਹੇ ਦਇਆ ਦੇ ਮਾਲਕ! ਗਤਿ = ਉੱਚੀ ਆਤਮਕ ਅਵਸਥਾ। ਕਿਨਿ = ਕਿਸ ਨੇ? ਮੋਹਿ = ਮੈਨੂੰ। ਰਖਹੁ = ਰੱਖਿਆ ਕਰ।੩।
ਅਰਥ: ਹੇ ਪਿਆਰੇ ਖਸਮ-ਪ੍ਰਭੂ! ਜਿਵੇਂ ਹੋ ਸਕੇ, (ਇਸ ਮੋਹਣੀ ਮਾਇਆ ਦੇ ਪੰਜੇ ਤੋਂ) ਮੈਨੂੰ ਨਿਮਾਣੇ ਨੂੰ (ਬਚਾ ਕੇ) ਰੱਖ। ਮੇਰੇ ਅੰਦਰ ਕੋਈ ਸਿਆਣਪ ਨਹੀਂ ਕਿ ਮੈਂ (ਕੁਝ) ਮੂੰਹੋਂ ਆਖ ਕੇ ਤੈਨੂੰ ਪ੍ਰਸੰਨ ਕਰ ਸਕਾਂ।
ਹੇ ਪਿਆਰੇ ਨਾਥ! ਮੈਂ ਚਤੁਰ ਨਹੀਂ, ਮੈਂ ਚੰਗੀ ਮਾਨਸਕ ਘਾੜਤ ਵਾਲੀ ਨਹੀਂ, ਮੈਂ ਸਿਆਣੀ ਨਹੀਂ, ਮੈਂ ਚੰਗੀ ਸੂਝ ਵਾਲੀ ਨਹੀਂ, ਮੈਂ ਗੁਣ-ਹੀਨ ਵਿਚ (ਕੋਈ ਭੀ) ਗੁਣ ਨਹੀਂ। ਨਾਹ ਮੇਰਾ ਸੋਹਣਾ ਰੂਪ ਹੈ, ਨਾਹ (ਮੇਰੇ ਅੰਦਰ ਚੰਗੇ ਗੁਣਾਂ ਵਾਲੀ) ਸੁਗੰਧੀ ਹੈ ਨਾਹ ਮੇਰੇ ਬਾਂਕੇ ਨੈਣ ਹਨ-ਜਿੱਥੇ ਤੇਰੀ ਰਜ਼ਾ ਹੈ ਉਥੇ ਹੀ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾ ਲੈ।
ਹੇ ਤਰਸ ਦੇ ਮਾਲਕ ਪ੍ਰਭੂ! ਤੂੰ ਐਸਾ ਹੈਂ) ਜਿਸ ਦੀ ਸਾਰੇ ਜੀਵ ਜੈ ਜੈਕਾਰ ਉਚਾਰਦੇ ਹਨ। ਤੂੰ ਕਿਹੋ ਜਿਹਾ ਹੈਂ-ਕਿਸੇ ਨੇ ਭੀ ਇਹ ਭੇਤ ਨਹੀਂ ਸਮਝਿਆ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰਾ) ਸੇਵਕ ਹਾਂ (ਮੈਨੂੰ ਆਪਣੀ) ਸੇਵਾ-ਭਗਤੀ (ਬਖ਼ਸ਼) ਜਿਵੇਂ ਹੋ ਸਕੇ, ਤਿਵੇਂ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾਈ ਰੱਖ।੩।
ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥ ਮੋਹਿ ਚਾਤ੍ਰਿਕ ਤੁਮ੍ਹ੍ਹ ਬੂੰਦ ਤ੍ਰਿਪਤਉ ਮੁਖਿ ਪਰੈ ॥ ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥ ਲਾਡਿਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ ॥ ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥ ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਨ ਵੀਸਰੈ ॥੪॥ {ਪੰਨਾ 847}
ਪਦਅਰਥ: ਮੋਹਿ = ਮੈਂ। ਮਛੁਲੀ = ਮੱਛੀ। ਤੁਮ ਨੀਰ = ਤੇਰਾ ਨਾਮ ਪਾਣੀ ਹੈ। ਕਿਉ ਸਰੈ = ਨਿਭ ਨਹੀਂ ਸਕਦੀ, ਮੇਰਾ ਜੀਊਣ ਨਹੀਂ ਹੋ ਸਕਦਾ। ਚਾਤ੍ਰਿਕ = ਪਪੀਹਾ। ਤ੍ਰਿਪਤਉ = ਤ੍ਰਿਪਤਉਂ, ਮੈਂ ਰੱਖਦਾ ਹਾਂ। ਮੁਖਿ = (ਮੇਰੇ) ਮੂੰਹ ਵਿਚ। ਪਰੈ = (ਨਾਮ = ਬੂੰਦ) ਪੈਂਦੀ ਹੈ। ਹਰੈ = ਦੂਰ ਕਰ ਦੇਂਦੀ ਹੈ। ਜੀਅ ਪਤੇ = ਹੇ ਮੇਰੇ ਜਿੰਦ ਦੇ ਮਾਲਕ! ਹੀਆ ਪਤੇ = ਹੇ ਮੇਰੇ ਹਿਰਦੇ ਦੇ ਮਾਲਕ! ਪ੍ਰਾਨ ਪਤੇ = ਹੇ ਮੇਰੇ ਪ੍ਰਾਣਾਂ ਦੇ ਮਾਲਕ! ਲਾਡਿਲੇ = ਹੇ ਪਿਆਰੇ! ਲਾਡ ਲਡਾਇ = ਪਿਆਰ = ਭਰੇ ਕੌਤਕ ਕਰ ਕੇ। ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਗਤੇ = ਗਤਿ, ਉੱਚੀ ਆਤਮਕ ਅਵਸਥਾ। ਚੀਤਿ = ਚਿੱਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਮਿਟੁ = ਦੂਰ ਹੋ ਜਾ। ਅੰਧਾਰੇ = ਹੇ ਹਨੇਰੇ! ਚਰੈ = ਚੜ੍ਹ ਰਿਹਾ ਹੈ। ਪ੍ਰਿਅ = ਹੇ ਪਿਆਰੇ! ਸੰਗਿ = (ਆਪਣੇ) ਨਾਲ। ਮੇਲੀ = ਮੇਲਿ, ਮਿਲਾ ਲੈ।੪।
ਅਰਥ: ਹੇ ਪ੍ਰਭੂ! ਮੈਂ ਮੱਛੀ (ਵਾਸਤੇ) ਤੂੰ (ਤੇਰਾ ਨਾਮ) ਪਾਣੀ ਹੈ, ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਮੇਰਾ ਜੀਊਣ ਨਹੀਂ ਹੋ ਸਕਦਾ। ਹੇ ਪ੍ਰਭੂ! ਮੈਂ ਪਪੀਹੇ (ਵਾਸਤੇ) ਤੂੰ (ਤੇਰਾ ਨਾਮ) ਵਰਖਾ ਦੀ ਬੂੰਦ ਹੈ, ਮੈਨੂੰ (ਤਦੋਂ) ਸ਼ਾਂਤੀ ਆਉਂਦੀ ਹੈ (ਜਦੋਂ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ। (ਜਿਵੇਂ ਵਰਖਾ ਦੀ ਬੂੰਦ ਪਪੀਹੇ ਦੇ ਮੂੰਹ ਵਿਚ ਪੈਂਦੀ ਹੈ ਤਾਂ ਉਹ ਬੂੰਦ ਉਸ ਦੀ ਪਿਆਸ ਦੂਰ ਕਰ ਦੇਂਦੀ ਹੈ, ਤਿਵੇਂ ਜਦੋਂ ਤੇਰਾ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ ਤਾਂ ਉਹ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦੀ ਹੈ। ਹੇ ਮੇਰੀ ਜਿੰਦ ਦੇ ਮਾਲਕ! ਹੇ ਮੇਰੇ ਹਿਰਦੇ ਦੇ ਸਾਈਂ! ਹੇ ਮੇਰੇ ਪ੍ਰਾਣਾਂ ਦੇ ਨਾਥ! ਹੇ ਪਿਆਰੇ! ਪਿਆਰ-ਭਰੇ ਕੌਤਕ ਕਰ ਕੇ ਤੂੰ ਸਾਰੀ ਸ੍ਰਿਸ਼ਟੀ ਵਿਚ (ਵੱਸ ਰਿਹਾ ਹੈਂ। ਹੇ ਪਿਆਰੇ! ਮੈਨੂੰ) ਮਿਲ, (ਤਾਕਿ) ਮੇਰੀ ਉੱਚੀ ਆਤਮਕ ਅਵਸਥਾ ਬਣ ਸਕੇ।
ਹੇ ਪ੍ਰਭੂ! ਜਿਵੇਂ ਚਕਵੀ ਆਸ ਬਣਾਈ ਰੱਖਦੀ ਹੈ ਕਿ ਦਿਨ ਚੜ੍ਹ ਰਿਹਾ ਹੈ, ਤਿਵੇਂ ਮੈਂ ਭੀ (ਤੇਰਾ ਮਿਲਾਪ ਹੀ) ਚਿਤਾਰਦੀ ਰਹਿੰਦੀ ਹਾਂ (ਤੇ, ਆਖਦੀ ਰਹਿੰਦੀ ਹਾਂ-) ਹੇ ਹਨੇਰੇ! ਮਾਇਆ ਦੇ ਮੋਹ ਦੇ ਹਨੇਰੇ! ਮੇਰੇ ਅੰਦਰੋਂ) ਦੂਰ ਹੋ ਜਾ। ਨਾਨਕ ਬੇਨਤੀ ਕਰਦਾ ਹੈ-ਹੇ ਪਿਆਰੇ (ਮੈਨੂੰ ਆਪਣੇ) ਨਾਲ ਮਿਲਾ ਲੈ, (ਮੈਂ) ਮੱਛੀ ਨੂੰ (ਤੇਰਾ ਨਾਮ-) ਪਾਣੀ ਭੁੱਲ ਨਹੀਂ ਸਕਦਾ।੪।
ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥ ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥ ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥ ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥ ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥ ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥ {ਪੰਨਾ 847}
ਪਦਅਰਥ: ਧਨਿ ਧੰਨਿ = {धन्य धन्य} ਬਹੁਤ ਚੰਗੇ, ਬਹੁਤ ਸਲਾਹਣ = ਜੋਗ। ਘਰਿ = ਘਰ ਵਿਚ। ਪਿਰੁ = ਪ੍ਰਭੂ = ਪਤੀ। ਸੋਹੇ = ਸੋਹਣੇ ਬਣ ਗਏ ਹਨ। ਬੰਕ = ਸੋਹਣੇ, ਬਾਂਕੇ। ਦੁਆਰ = (ਇਸ ਸਰੀਰ = ਘਰ ਦੇ) ਦਰਵਾਜ਼ੇ, ਸਾਰੇ ਗਿਆਨ = ਇੰਦ੍ਰੇ। ਬਨੁ = ਜੰਗਲ, ਜੂਹ, ਹਿਰਦਾ = ਜੂਹ। ਹਰਾ = ਆਤਮਕ ਜੀਵਨ ਵਾਲਾ। ਹਰ ਹਰਾ = ਹਰਾ ਹਰਾ, ਆਤਮਕ ਜੀਵਨ ਨਾਲ ਭਰਪੂਰ। ਸੁਖਹਗਾਮੀ = ਸੁਖਾਂ ਤਕ ਅਪੜਾਣ ਵਾਲਾ। ਮੰਗਲ = ਖ਼ੁਸ਼ੀ। ਰਸੁ = ਸੁਆਦ, ਆਨੰਦ। ਘਣਾ = ਬਹੁਤ। ਨਵਲ = ਨਵਾਂ। ਨਵਤਨ = ਨਵਾਂ, ਨਵੇਂ ਪਿਆਰ ਵਾਲਾ। ਨਾਹੁ = ਨਾਥੁ, ਖਸਮ = ਪ੍ਰਭੂ। ਰਸਨਾ = ਜੀਭ ਨਾਲ। ਕਵਨ ਗੁਨ = ਕਿਹੜੇ ਕਿਹੜੇ ਗੁਣ? ਭਣਾ = ਭਣਾਂ, ਮੈਂ ਬਿਆਨ ਕਰਾਂ। ਸੇਜ = ਹਿਰਦਾ = ਸੇਜ। ਸੋਹੀ = ਸਜ ਗਈ ਹੈ। ਦੇਖਿ = ਵੇਖ ਕੇ। ਸਹਸਾ = ਸਹਿਮ। ਹਰਾ = ਦੂਰ ਕਰ ਦਿੱਤਾ ਹੈ। ਅਪਰੰਪਰਾ = ਪਰੇ ਤੋਂ ਪਰੇ, ਬੇਅੰਤ।੫।
ਅਰਥ: ਹੇ ਸਹੇਲੀਏ! ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ। (ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ।
ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤਿ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ। ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ) । ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ?
ਨਾਨਕ ਬੇਨਤੀ ਕਰਦਾ ਹੈ-(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ। ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ।੫।੩।

बिलावलु महला ५ छंत    ੴ सतिगुर प्रसादि ॥

सखी आउ सखी वसि आउ सखी असी पिर का मंगलु गावह ॥ तजि मानु सखी तजि मानु सखी मतु आपणे प्रीतम भावह ॥ तजि मानु मोहु बिकारु दूजा सेवि एकु निरंजनो ॥ लगु चरण सरण दइआल प्रीतम सगल दुरत बिखंडनो ॥ होइ दास दासी तजि उदासी बहुड़ि बिधी न धावा ॥ नानकु पइअ्मपै करहु किरपा तामि मंगलु गावा ॥१॥
पद्अर्थ: सखी = हे सहेलिए! वसि = रजा में (चलें)। मंगलु = सिुत सालाह के गीत। गावह = आओ गाएं। तजि = त्याग दे। मानु = अहंकार। मतु = शायद। प्रीतम भावह = प्रीतम को अच्छा लगे। बिकारु दूजा = माया के प्यार वाला विकार। सेवि = शरण पड़ो। निरंजनो = (निर+अंजन) जिसको माया के मोह की कालिख नहीं लग सकती। दुरत = पाप। दुरत बिखंडनो = पापों को नाश करने वाला। सगल = सारे। होइ = बन के। दास दासी = दासों की दासी। तजि = त्याग के। उदासी = (महिमा से) उपरामता। बहुड़ि = फिर। बिधि = (अनेक) तरीकों से। न धावा = ना दौड़ूं, मैं ना भटकूँ। पइअंपै = विनती करता है। तामि = तब। गावा = गाऊँ, मैं गा सकूँ।1।
अर्थ: हे सहेलिए! आओ (मिल के बैठें) हे सहेलिए! आओ प्रभु की रजा में चलें, और प्रभु-पति की महिमा का गीत गाएं। हे सहेलिए! (अपने अंदर से) अहंकार दूर कर (अपने अंदर से) अहंकार दूर कर, शायद (इस तरह) हम अपने प्रीतम प्रभु को अच्छी लग सकें।
हे सहेलिए! (अपने अंदर से) अहंकार दूर कर, मोह दूर कर, माया के प्यार वाला विकार दूर कर, सिर्फ निर्लिप प्रभु की शरण पड़ी रह, सारे पापों के नाश करने वाले दया के श्रोत प्रीतम प्रभु के चरणों की औट पकड़े रख।
नानक बिनती करता है: हे सहेलिए! (मेरे ऊपर भी) मेहर कर, मैं (प्रभु के) दासों की दासी बन के, (महिमा की ओर से) उपरामता त्याग के बार-बार और तरफ ना भटकता फिरूँ। (तू मेहर करे), तब ही मैं (भी) महिमा के गीत गा सकूँगा।1।
अम्रितु प्रिअ का नामु मै अंधुले टोहनी ॥ ओह जोहै बहु परकार सुंदरि मोहनी ॥ मोहनी महा बचित्रि चंचलि अनिक भाव दिखावए ॥ होइ ढीठ मीठी मनहि लागै नामु लैण न आवए ॥ ग्रिह बनहि तीरै बरत पूजा बाट घाटै जोहनी ॥ नानकु पइअ्मपै दइआ धारहु मै नामु अंधुले टोहनी ॥२॥
पद्अर्थ: अंम्रितु = आत्मिक जीवन देने वाला। टोहनी = टोहने वाली डंडी, आसरा। अंधुले = (माया के मोह में) अंधे (हो चुके) को। ओह = (स्त्रीलिंग) वह मोहनी माया। जोहै = देखती है। सुंदरि = सुंदरी। मोहनी = मन को फसाने वाली। बचित्रि = (स्त्रीलिंग) कई रंगों वाली। भाव = नखरे। दिखावए = (वर्तमान काल) दिखाती है। होइ = हो के। मनहि = मन में। लैण न आवए = लिया नहीं जा सकता। ग्रिह = घर, गृहस्थ। बनहि = जंगल में। तीरै = (दरिया के) किनारे पर, (किसी तीर्थ आदि पर)। बाट = रास्ता। घाटै = पक्तण पर। जोहनी = देखने वाली। नानकु पइअंपै = नानक बिनती करता है।2।
अर्थ: हे भाई! परमात्मा का आत्मिक जीवन देने वाला नाम मेरे जीवन के लिए सहारा है जैसे अंधे को छड़ी का सहारा होता है, (क्योंकि) वह मन को फसाने वाली सुंदरी माया कई तरीकों से (जीवों को) ताड़ती (देखती) रहती है (और अपने मोह में अंधा कर लेती है)।
हे भाई! कई रंगों वाली और मन को मोहने वाली चंचल माया (जीवों को) अनेक नखरे दिखाती रहती है, ढीठ बन के (भाव, बार-बार अपने हाव-भाव दिखा के, आखिर जीवों को) प्यारी लगने लग जाती है, (इस मोहनी माया के असर तले परमात्मा का) नाम नहीं जपा जा सकता।
हे भाई! गृहस्थ में (गृहस्तियों को) जंगलों में (त्यागियों को), तीर्थों के किनारे (तीर्थ-स्नानियों को), व्रत (रखने वालों को) देव-पूजा (करने वालों को), राहों में, पक्तनों पर (हर जगह माया अपनी) ताक में रहती है।
नानक विनती करता है: (हे प्रभु! मेरे पर) मेहर कर (इस माया की ताक से बचने के लिए) मुझे अपना नाम (का सहारा दिए रख, जैसे) अंधे को छड़ी का सहारा होता है।2।
मोहि अनाथ प्रिअ नाथ जिउ जानहु तिउ रखहु ॥ चतुराई मोहि नाहि रीझावउ कहि मुखहु ॥ नह चतुरि सुघरि सुजान बेती मोहि निरगुनि गुनु नही ॥ नह रूप धूप न नैण बंके जह भावै तह रखु तुही ॥ जै जै जइअ्मपहि सगल जा कउ करुणापति गति किनि लखहु ॥ नानकु पइअ्मपै सेव सेवकु जिउ जानहु तिउ मोहि रखहु ॥३॥
पद्अर्थ: मोहि = मुझे। अनाथ = निमाणे को, अनाथ को। प्रिअ नाथ = हे प्रिय पति प्रभु! मोहि = मैं में। रीझावउ = रिझाऊँ, मैं (तुझे) प्रसन्न कर सकूँ। कहि = (कुछ) कह के। मुखहु = मुँह से। चतुरि = समझदार (स्त्रीलिंग)। सुघरि = सुघड़, अच्छी मानसिक घाड़त वाली। बेती = जानने वाली, अच्छी सूझ वाली। मोहि निरगुनि = मैं गुणहीन में। धूप = सुगंधि (अच्छे गुणों वाली)। बंके = सुंदर, बांके। नैण = आँखें। जह = जहाँ। भावै = तुझे अच्छा लगे। जै जै = जैकार, महिमा। जइअंपहि = उचारते हैं। जा कउ = जिसको। करुणापति = (करुणा = तरस, दया। पति = मालिक) हे दया के मालिक! गति = ऊँची आत्मिक अवस्था। किनि = किस ने? मोहि = मुझे। रखहु = रक्षा कर।3।
अर्थ: हे प्यारे पति-प्रभु! जैसे हो सके, (इस मोहनी माया के पंजे से) मुझ निमाणे को (बचा के) रख। मेरे अंदर कोई समझदारी नहीं कि मैं (कुछ) मुँह से कह के तुझे प्रसन्न कर सकूँ।
हे प्यारे नाथ! मैं चतुर नहीं, मैं उत्तम मानिसक घाड़त वाली नहीं, मैं समझदार नहीं, मैं बढ़िया सूझ वाली नहीं, मुझ गुण-हीन में (कोई भी) गुण नहीं। ना मेरा सुंदर रूप है, ना (मेरे अंदर अच्छे गुणों वाली) सुगंधि है ना ही मेरे बाँके नयन हैं – जहाँ तेरी रज़ा हो वहां ही मुझे (इस मोहनी माया से) बचा ले।
हे तरस के मालिक प्रभु! (तू ऐसा है) जिसकी सारे जीव जै-जैकार करते हैं। तू कैसा है; किसी ने भी यह भेद नहीं समझा। नानक बिनती करता है: हे प्रभु! (मैं तेरा) सेवक हूँ (मुझे अपनी) सेवा-भक्ति (दे) जैसे भी हो सके, मुझे (इस मोहनी माया से) बचाए रख।3।
मोहि मछुली तुम नीर तुझ बिनु किउ सरै ॥ मोहि चात्रिक तुम्ह बूंद त्रिपतउ मुखि परै ॥ मुखि परै हरै पिआस मेरी जीअ हीआ प्रानपते ॥ लाडिले लाड लडाइ सभ महि मिलु हमारी होइ गते ॥ चीति चितवउ मिटु अंधारे जिउ आस चकवी दिनु चरै ॥ नानकु पइअ्मपै प्रिअ संगि मेली मछुली नीरु न वीसरै ॥४॥
पद्अर्थ: मोहि = मैं। मछुली = मछली। तुम नीर = तेरा नाम पानी है। किउ सरै = निभ नहीं सकती, मेरा जीवन संभव नहीं है। चात्रिक = पपीहा। त्रिपतउ = तृप्त होऊँ। मुखि = (मेरे) मुँह में। परै = (नाम की बूँद) पड़ती है। हरै = दूर कर देती है। जीअ पते = हे मेरे जीअ के पति! हे मेरे प्राणपति! प्रान पते = हे मेरे प्राणों के मालिक! लाडिले = हे प्यारे! लाड लडाइ = प्यार भरे करिश्मे करके। सभ महि = सारी सृष्टि में। गते = गति, उच्च आत्मिक अवस्था। चीति = चिक्त में। चितवउ = मैं चितारती हूँ। मिटु = दूर हो जा। अंधारे = हे अंधेरे! चरै = चढ़ रहा है। प्रिअ = हे प्यारे! संगि = (अपने) साथ। मेली = मिला ले।4।
अर्थ: हे प्रभु! मुझ मछली (के लिए) तू (तेरा नाम) पानी (के तुल्य) है, तेरे बिना (तेरी याद के बग़ैर) मेरा जीवन संभव नहीं है। हे प्रभु! मुझ पपीहे (के लिए) तू (तेरा नाम) बरखा की बूँद है, मुझे (तब) शांति आती है (जब नाम-बूँद मेरे) मुँह में पड़ती है। (जैसे बरसात की बूँद पपीहे के मुँह में पड़ती है तो वह बूँद उसकी प्यास दूर कर देती है, वैसे ही जब तेरे नाम की बूँद मेरे) मुँह में पड़ती है तो वह (मेरे अंदर से माया की) तृष्णा दूर कर देती है। हे मेरी जिंद के मालिक! हे मेरे दिल के साई! हे मेरे प्राणों के नाथ! हे प्यारे! प्यार भरे करिश्मे करके तू सारी सृष्टि में (बस रहा है। हे प्यारे! मुझे) मिल, ताकि मेरी उच्च आत्मिक अवस्था बन सके।
हे प्रभु! जैसे चकवी आस बनाए रखती है कि दिन चढ़ रहा है, वैसे मैं भी (तेरा मिलाप ही) चितारती रहती है (और, कहती रहती है:) हे अंधकार! (माया के मोह के अंधेर! मेरे अंदर से) दूर हो जा। नानक विनती करता है: हे प्यारे (मुझे अपने) साथ मिला ले, (मैं) मछली को (तेरा नाम-) पानी भूल नहीं सकता।4।
धनि धंनि हमारे भाग घरि आइआ पिरु मेरा ॥ सोहे बंक दुआर सगला बनु हरा ॥ हर हरा सुआमी सुखह गामी अनद मंगल रसु घणा ॥ नवल नवतन नाहु बाला कवन रसना गुन भणा ॥ मेरी सेज सोही देखि मोही सगल सहसा दुखु हरा ॥ नानकु पइअ्मपै मेरी आस पूरी मिले सुआमी अपर्मपरा ॥५॥१॥३॥
पद्अर्थ: धनि धंनि = (धन्य धन्य) बहुत ही सराहनीय। घरि = घर में। पिरु = प्रभु पति। सोहे = सुंदर बन गए हैं। बंक = बांके। दुआर = (इस शरीर घर के) दरवाजे, सारी ज्ञान-इंद्रिय। बनु = जंगल, जूह, हृदय-जंगल। हरा = आत्मिक जीवन वाला। हर हरा = हरा हरा, आत्मिक जीवन से भरपूर। सुखहगामी = सुखों तक पहुँचाने वाला। मंगल = खुशी। रसु = स्वाद, आनंद। घणा = बहुत। नवल = नया। नवतन = नए प्यार वाला। नाहु = नाथ, पति प्रभु। रसना = जीभ से। कवन गुन = कौन कौन से गुण? भणा = मैं बयान करूँ। सेज = हृदय सेज। सोही = सज गई है। देखि = देख के। सहसा = सहम। हरा = हर लिया, दूर कर दिया। अपरंपरा = परे से परे, बेअंत।5।
अर्थ: हे सहेलिए! (मेरे हृदय-) घर में मेरा (प्रभु) पति आ बसा है, मेरे भाग्य जाग पड़े हैं। (मेरे इस शरीर-घर के) दरवाजे (सारी ज्ञान-इंद्रिय) सुंदर बन गए हैं (भाव, अब ये ज्ञानेन्दियां विकारों की ओर नहीं खींचतीं, मेरा) सारा हृदय-जंगल आत्मिक जीवन वाला हो गया है।
हे सहेलिए! आत्मिक जीवन से भरपूर और सुखों की दाति देने वाला मालिक-प्रभु (मेरे हृदय-घर में आ बसा है, जिसके सदका मेरे अंदर) आनंद की अनुभूति बन गई है, खुशियों ने डेरा डाल दिया है, बहुत मजे बन गए हैं। हे सहेलिए! मेरा पति-प्रभु हर वक्त नया है जवान है (भाव, उसका प्यार कभी कमजोर नहीं पड़ता)। मैं (अपनी) जीभ से (उसके) कौन-कौन से गुण बताऊँ?
नानक विनती करता है: (हे सहेलिए! पति-प्रभु के मेरे हृदय में आ बसने से) मेरी हृदय-सेज सज गई है, (उस प्रभु-पति का) दर्शन करके मैं मस्त हो रही हूँ (उसने मेरे अंदर से) हरेक सहम और दुख दूर कर दिया है। मुझे बेअंत मालिक-प्रभु मिल गया है, मेरी हरेक आशा पूरी हो गई है।5।3।

One Universal Creator God. By The Grace Of The True Guru:

Come, O my sisters, come, O my companions, and let us remain under the Lord’s control. Let’s sing the Songs of Bliss of our Husband Lord.

Renounce your pride, O my companions, renounce your egotistical pride, O my sisters, so that you may become pleasing to your Beloved.

Renounce pride, emotional attachment, corruption and duality, and serve the One Immaculate Lord.

Hold tight to the Sanctuary of the Feet of the Merciful Lord, your Beloved, the Destroyer of all sins.

Be the slave of His slaves, forsake sorrow and sadness, and do not bother with other devices.

Prays Nanak, O Lord, please bless me with Your Mercy, that I may sing Your songs of bliss. ||1||

The Ambrosial Naam, the Name of my Beloved, is like a cane to a blind man.

Maya seduces in so many ways, like a beautiful enticing woman.

This enticer is so incredibly beautiful and clever; she entices with countless suggestive gestures.

Maya is stubborn and persistent; she seems so sweet to the mind, and then he does not chant the Naam.

At home, in the forest, on the banks of sacred rivers, fasting, worshipping, on the roads and on the shore, she is spying.

Prays Nanak, please bless me with Your Kindness, Lord; I am blind, and Your Name is my cane. ||2||

I am helpless and masterless; You, O my Beloved, are my Lord and Master. As it pleases You, so do You protect me.

I have no wisdom or cleverness; what face should I put on to please You?

I am not clever, skillful or wise; I am worthless, without any virtue at all.

I have no beauty or pleasing smell, no beautiful eyes. As it pleases You, please preserve me, O Lord.

His victory is celebrated by all; how can I know the state of the Lord of Mercy?

Prays Nanak, I am the servant of Your servants; as it pleases You, please preserve me. ||3||

I am the fish, and You are the water; without You, what can I do?

I am the rainbird, and You are the rain-drop; when it falls into my mouth, I am satisfied.

When it falls into my mouth, my thirst is quenched; You are the Lord of my soul, my heart, my breath of life.

Touch me, and caress me, O Lord, You are in all; let me meet You, so that I may be emancipated.

In my consciousness I remember You, and the darkness is dispelled, like the chakvi duck, which longs to see the dawn.

Prays Nanak, O my Beloved, please unite me with Yourself; the fish never forgets the water. ||4||

Blessed, blessed is my destiny; my Husband Lord has come into my home.

The gate of my mansion is so beautiful, and all my gardens are so green and alive.

My peace-giving Lord and Master has rejuvenated me, and blessed me with great joy, bliss and love.

My Young Husband Lord is eternally young, and His body is forever youthful; what tongue can I use to chant His Glorious Praises?

My bed is beautiful; gazing upon Him, I am fascinated, and all my doubts and pains are dispelled.

Prays Nanak, my hopes are fulfilled; my Lord and Master is unlimited. ||5||1||3||

 

( Waheguru Ji Ka Khalsa, Waheguru Ji Ki Fathe )

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Read all Previous Hukamnamas

Learn more at the official Shiromani Gurdwara Parbandhak Committee (SGPC) 🡥

White

White

 

 

 

Tags: AMRIT VELE DA HUKAMNAMA SRI DARBAR SAHIBamritsarBREAKING NEWSHukamnama Sri Darbar Sahib TodayPUNJABpunjab newsWISHAVWARTA.IN
Share210Tweet131SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

by Ranjit Singh
October 8, 2026
0

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ - ਸ਼੍ਰੋਮਣੀ ਕਮੇਟੀ...

Punjab: ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

Punjab: ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

by Ranjit Singh
October 8, 2026
0

Punjab: ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼ ਚੰਡੀਗੜ੍ਹ, 8 ਅਕਤੂਬਰ 2026 (ਵਿਸ਼ਵ ਵਾਰਤਾ): ਮੋਹਾਲੀ ਦੇ ਜ਼ੀਰਕਪੁਰ ਸਥਿਤ...

Entertainment: ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ‘ਤੇ PM ਮੋਦੀ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

Entertainment: ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ‘ਤੇ PM ਮੋਦੀ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

by Ranjit Singh
October 8, 2026
0

Entertainment: ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ 'ਤੇ PM ਮੋਦੀ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ ਚੰਡੀਗੜ੍ਹ, 8 ਅਕਤੂਬਰ 2026 (ਵਿਸ਼ਵ...

International: ਵਿਸ਼ਵ ਕਪਾਹ ਦਿਵਸ ਮੌਕੇ ਨਿਊਯਾਰਕ ’ਚ ਭਾਰਤ-ਮਾਲੀ ਵੱਲੋਂ ਸਾਂਝਾ ਸਮਾਗਮ

International: ਵਿਸ਼ਵ ਕਪਾਹ ਦਿਵਸ ਮੌਕੇ ਨਿਊਯਾਰਕ ’ਚ ਭਾਰਤ-ਮਾਲੀ ਵੱਲੋਂ ਸਾਂਝਾ ਸਮਾਗਮ

by Ranjit Singh
October 8, 2026
0

International: ਵਿਸ਼ਵ ਕਪਾਹ ਦਿਵਸ ਮੌਕੇ ਨਿਊਯਾਰਕ ’ਚ ਭਾਰਤ-ਮਾਲੀ ਵੱਲੋਂ ਸਾਂਝਾ ਸਮਾਗਮ ਚੰਡੀਗੜ੍ਹ, 8 ਅਕਤੂਬਰ 2026 (ਵਿਸ਼ਵ ਵਾਰਤਾ): ਵਿਸ਼ਵ ਕਪਾਹ ਦਿਵਸ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

by Ranjit Singh
October 8, 2026
0

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ - ਸ਼੍ਰੋਮਣੀ ਕਮੇਟੀ...

Most Popular

ਭਾਰਤ ਅਤੇ ਕੈਨੇਡਾ ਦੁਵੱਲੇ ਸਬੰਧਾਂ ਨੂੰ ‘ਉੱਚ ਪੱਧਰ’ ‘ਤੇ ਲੈ ਜਾਣ ਦੀ ਤਿਆਰੀ ਵਿੱਚ : ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ ਅਤੇ ਕੈਨੇਡਾ ਦੁਵੱਲੇ ਸਬੰਧਾਂ ਨੂੰ ‘ਉੱਚ ਪੱਧਰ’ ‘ਤੇ ਲੈ ਜਾਣ ਦੀ ਤਿਆਰੀ ਵਿੱਚ : ਵਿਦੇਸ਼ ਮੰਤਰੀ ਜੈਸ਼ੰਕਰ

by Navjot
2 weeks ago
0

ਭਾਰਤ ਅਤੇ ਕੈਨੇਡਾ ਦੁਵੱਲੇ ਸਬੰਧਾਂ ਨੂੰ 'ਉੱਚ ਪੱਧਰ' 'ਤੇ ਲੈ ਜਾਣ ਦੀ ਤਿਆਰੀ ਵਿੱਚ : ਵਿਦੇਸ਼ ਮੰਤਰੀ ਜੈਸ਼ੰਕਰ ਸੰਯੁਕਤ ਰਾਸ਼ਟਰ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA