Honda ਦਾ ਵੱਡਾ ਫੈਸਲਾ! ਕੰਪਨੀ ਇਸ ਦੇਸ਼ ‘ਚ ਬੰਦ ਕਰੇਗੀ ਕਾਰਾਂ ਦੀ ਵਿਕਰੀ
ਨਵੀ ਦਿੱਲੀ, 23 ਅਪ੍ਰੈਲ 2026 (ਵਿਸ਼ਵ ਵਾਰਤਾ): ਆਟੋਮੋਬਾਈਲ ਨਿਰਮਾਤਾ ਕੰਪਨੀ ਹੌਂਡਾ ਨੇ ਹੁਣ ਇੱਕ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਸਾਲ 2026 ਦੇ ਅੰਤ ਤੱਕ ਦੱਖਣੀ ਕੋਰੀਆ ਵਿੱਚ ਆਪਣੀਆਂ ਕਾਰਾਂ ਦੀ ਵਿਕਰੀ ਬੰਦ ਕਰ ਦੇਵੇਗੀ।
ਲਗਭਗ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਸ ਬਾਜ਼ਾਰ ਵਿੱਚ ਮੌਜੂਦ ਰਹਿਣ ਤੋਂ ਬਾਅਦ, ਕੰਪਨੀ ਹੁਣ ਇੱਥੇ ਆਪਣੇ ਆਟੋਮੋਬਾਈਲ ਕਾਰੋਬਾਰ ਤੋਂ ਬਾਹਰ ਨਿਕਲ ਰਹੀ ਹੈ। ਹਾਲਾਂਕਿ, ਕੰਪਨੀ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਆਫਟਰ-ਸੇਲਜ਼ ਸਰਵਿਸਜਿਵੇਂ ਕਿ ਸਰਵਿਸਿੰਗ, ਪਾਰਟਸ ਅਤੇ ਵਾਰੰਟੀ ਜਾਰੀ ਰੱਖੇਗੀ
ਕੰਪਨੀ ਦੇ ਅਨੁਸਾਰ, ਇਹ ਫੈਸਲਾ ਗਲੋਬਲ ਅਤੇ ਦੱਖਣੀ ਕੋਰੀਆ ਦੇ ਆਟੋ ਬਾਜ਼ਾਰ ਵਿੱਚ ਆ ਰਹੇ ਬਦਲਾਅ ਨੂੰ ਦੇਖਦੇ ਹੋਏ ਲਿਆ ਗਿਆ ਹੈ। ਕੰਪਨੀ ਹੁਣ ਆਪਣੇ ਸਰੋਤਾਂ ਦੀ ਬਿਹਤਰ ਵਰਤੋਂ ਕਰਨਾ ਚਾਹੁੰਦੀ ਹੈ ਅਤੇ ਲੰਬੇ ਸਮੇਂ ਵਿੱਚ ਆਪਣੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦੇ ਰਹੀ ਹੈ।
ਹੌਂਡਾ ਕੰਪਨੀ ਦੱਖਣੀ ਕੋਰੀਆ ਵਿੱਚ ਸਿਰਫ਼ ਆਪਣੀਆਂ ਕਾਰਾਂ ਦੀ ਵਿਕਰੀ ਬੰਦ ਕਰ ਰਹੀ ਹੈ। ਹੌਂਡਾ ਨੇ ਸਾਫ਼ ਕੀਤਾ ਹੈ ਕਿ ਉਹ ਦੱਖਣੀ ਕੋਰੀਆ ਵਿੱਚ ਆਪਣਾ ਮੋਟਰਸਾਈਕਲ ਕਾਰੋਬਾਰ ਜਾਰੀ ਰੱਖੇਗੀ, ਯਾਨੀ ਕੰਪਨੀ ਪੂਰੀ ਤਰ੍ਹਾਂ ਬਾਜ਼ਾਰ ਤੋਂ ਬਾਹਰ ਨਹੀਂ ਜਾ ਰਹੀ ਸਗੋਂ ਆਪਣੇ ਫੋਕਸ ਨੂੰ ਬਦਲ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























