Hockey Asia Cup 2025 ‘ਚ ਭਾਰਤੀ ਟੀਮ ਦੀ ਜੇਤੂ ਸ਼ੁਰੂਆਤ; ਚੀਨ ਨੂੰ ਹਰਾਇਆ
ਨਵੀ ਦਿੱਲੀ, 29 ਅਗਸਤ 2025 (ਵਿਸ਼ਵ ਵਾਰਤਾ): ਹਾਕੀ ਏਸ਼ੀਆ ਕੱਪ 2025 ਵਿੱਚ ਮੇਜ਼ਬਾਨ ਭਾਰਤ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਬਿਹਾਰ ਦੇ ਰਾਜਗੀਰ ਵਿੱਚ ਖੇਡੇ ਗਏ ਪੂਲ-ਏ ਦੇ ਮੈਚ ਵਿੱਚ ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਹੈਟ੍ਰਿਕ ਬਣਾਈ। ਉਸਨੇ ਮੈਚ ਦੇ 20ਵੇਂ, 33ਵੇਂ ਅਤੇ 47ਵੇਂ ਮਿੰਟ ਵਿੱਚ ਗੋਲ ਕੀਤੇ।

ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਹੀ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ। 18ਵੇਂ ਮਿੰਟ ਵਿੱਚ, ਜੁਗਰਾਜ ਸਿੰਘ ਨੇ ਸ਼ਾਨਦਾਰ ਡਰੈਗ-ਫਲਿਕ ਨਾਲ ਗੋਲ ਕੀਤਾ। ਸਿਰਫ਼ 2 ਮਿੰਟ ਬਾਅਦ, ਭਾਰਤ ਨੇ ਇੱਕ ਹੋਰ ਗੋਲ ਕੀਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਡਰੈਗ-ਫਲਿਕ ਨਾਲ ਭਾਰਤ ਨੂੰ ਲੀਡ ਦਿਵਾਈ। ਭਾਰਤੀ ਟੀਮ ਹੁਣ ਆਪਣੇ ਅਗਲੇ ਮੈਚ ਵਿੱਚ 31 ਅਗਸਤ ਨੂੰ ਜਾਪਾਨ ਨਾਲ ਭਿੜੇਗੀ।
ਦੋਵੇਂ ਟੀਮਾਂ
ਭਾਰਤ- ਹਰਮਨਪ੍ਰੀਤ ਸਿੰਘ (ਕਪਤਾਨ), ਸੂਰਜ ਕਰਕੇਰਾ, ਕ੍ਰਿਸ਼ਨਾ ਬੀ ਪਾਠਕ, ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਸੁਮਿਤ, ਸੰਜੇ ਅਤੇ ਜੁਗਰਾਜ ਸਿੰਘ, ਮਨਪ੍ਰੀਤ ਸਿੰਘ,ਵਿਵੇਕ ਸਾਗਰ ਪ੍ਰਸਾਦ, ਰਜਿੰਦਰ, ਰਾਜ ਕੁਮਾਰ ਪਾਲ ਅਤੇ ਹਾਰਦਿਕ ਸਿੰਘ, ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਸ਼ਿਲਾਨੰਦ ਲਾਕੜਾ ਅਤੇ ਦਿਲਪ੍ਰੀਤ ਸਿੰਘ ਸ਼ਾਮਲ ਹਨ।
ਚੀਨ- ਚੇਨ ਚੋਂਗਕੋਂਗ (ਕਪਤਾਨ), ਓ ਸ਼ੂ, ਚੇਨ ਕਿਜੁਨ, ਗਾਓ ਜਿਸ਼ੇਂਗ, ਚੇਨ ਚੇਂਗਫੂ, ਮੇਂਗ ਯੁਆਨਫੇਂਗ, ਲੀ ਪੇਂਗਫੇਈ, ਲੂ ਯੂਆਨਲਿਨ, ਮੇਂਗ ਦਿਲਹਾਓ, ਜ਼ੂ ਜਿਬਿਨ, ਦੂ ਸ਼ੀਹਾਓ, ਝਾਂਗ ਜ਼ਿਆਓਜੀਆ, ਓ ਸ਼ੂਜ਼ੌ, ਮੇਂਗ ਨਾਨ, ਲਿਨ ਚਾਂਗਲਿਯਾਂਗ, ਗੁਓ ਜ਼ਿਆਓਲੋਂਗ, ਵੈਂਗ ਵੇਈਹਾਓ, ਵਾਂਗ ਕੀਯੂ, ਓ ਯਾਂਗ, ਚੇਨ ਬੇਨਹਾਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























