Himachal : ਮੁੜ ਸੁਰਖੀਆਂ ‘ਚ Kangana ਰਣੌਤ; ਪੰਜਾਬ ‘ਤੇ ਦਿੱਤਾ ਵਿਵਾਦਿਤ ਬਿਆਨ
ਹਿਮਾਚਲ ਪ੍ਰਦੇਸ਼, 25 ਜੁਲਾਈ (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ (Himachal) ਦੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਅਕਸਰ ਹੀ ਆਪਣੇ ਵਿਵਾਦਿਤ ਬਿਆਨ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹੁਣ ਕੰਗਨਾ ਵੱਲੋਂ ਦਿੱਤੇ ਇੱਕ ਹੋਰ ਬਿਆਨ ਕਾਰਨ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕੰਗਨਾ ਨੇ ਹਿਮਾਚਲ ‘ਚ ਨਸ਼ਿਆਂ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਇਆ ਹੈ। ਕੰਗਨਾ ਰਣੌਤ ਦਾ ਕਹਿਣਾ ਹੈ ਕਿ ਪੰਜਾਬ ਰਾਹੀਂ ਪਾਕਿਸਤਾਨ ਤੋਂ ਡਰੱਗਸ ਆ ਰਿਹਾ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਦਾ ਵੀ ਉਹ ਹੀ ਹਾਲ ਹੋ ਸਕਦਾ ਹੈ, ਜਿਵੇਂ ਪੰਜਾਬ ਦੇ ਕੁੱਝ ਪਿੰਡਾਂ ਦਾ ਹੈ।

ਕੰਗਨਾ ਨੇ ਕਿਹਾ ਕਿ ਪੰਜਾਬ ਰਹੀ ਪਾਕਿਸਤਾਨ ਤੋਂ ਡਰੱਗ ਆ ਰਿਹਾ ਹੈ ਤੇ ਹਿਮਾਚਲ (Himachal) ‘ਚ ਪਹੁੰਚ ਰਿਹਾ ਹੈ। ਕੰਗਨਾ ਦਾ ਕਹਿਣਾ ਹੈ ਕਿ “ਡਰੱਗਸ ਦੀ ਸਥਿਤੀ ਇੰਨੀ ਗੰਭੀਰ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਲਦੀ ਹੀ ਜੇਕਰ ਇਸ ‘ਤੇ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ ਤਾਂ ਹਿਮਾਚਲ (Himachal) ਦੀ ਸਥਿਤੀ ਅਜਿਹੀ ਹੋਵੇਗੀ ਜਿਸ ਤਰ੍ਹਾਂ ਪੰਜਾਬ ਦੇ ਕੁੱਝ ਪਿੰਡਾਂ ਦੀ ਹੈ, ਜਿੱਥੇ ਸਿਰਫ਼ ਵਿਧਵਾਵਾਂ ਤੇ ਮਹਿਲਾਵਾਂ ਹੀ ਰਹਿੰਦੀਆ ਹਨ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























