Haryana ਸਿਵਲ ਸਕੱਤਰੇਤ ‘ਚ ਕਰਮਚਾਰੀ ਨੇ ਕੀਤੀ ਖੁਦਕੁਸ਼ੀ
– 8ਵੀਂ ਮੰਜ਼ਿਲ ਤੋਂ ਮਾਰੀ ਛਾਲ!
ਚੰਡੀਗੜ੍ਹ, 4 ਮਈ 2026 (ਵਿਸ਼ਵ ਵਾਰਤਾ): ਚੰਡੀਗੜ੍ਹ ਵਿੱਚ ਹਰਿਆਣਾ ਸਿਵਲ ਸਕੱਤਰੇਤ ‘ਚ ਇੱਕ ਕਰਮਚਾਰੀ ਨੇ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਰਮਚਾਰੀ, ਜਿਸਦੀ ਪਛਾਣ ਬਲਵੰਤ ਵਜੋਂ ਹੋਈ ਹੈ, ਜੋ ਕਿ ਸਕੱਤਰੇਤ ਵਿੱਚ ਵਿਜ਼ਿਟਰ ਪਾਸ ਬਣਵਾ ਕੇ ਪਹੁੰਚਿਆ ਸੀ। ਡਾਕਟਰਾਂ ਦੀ ਟੀਮ ਨੇ ਘਟਨਾ ਵਾਲੀ ਥਾਂ ‘ਤੇ ਵਿਅਕਤੀ ਦੀ ਜਾਂਚ ਕੀਤੀ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਲਾਸ਼ ਨੂੰ ਹਸਪਤਾਲ ਭਿਜਵਾ ਦਿੱਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























