Haryana ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸ਼ੁਰੂ ; 1031 ਉਮੀਦਵਾਰ ਚੋਣ ਮੈਦਾਨ ’ਚ
ਚੰਡੀਗੜ੍ਹ, 5ਅਕਤੂਬਰ(ਵਿਸ਼ਵ ਵਾਰਤਾ) ਹਰਿਆਣਾ ਦੇ 22 ਜ਼ਿਲ੍ਹਿਆਂ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ। ਸੂਬੇ ਵਿੱਚ ਕੁੱਲ ਵੋਟਰ 2.03 ਕਰੋੜ ਹਨ। ਇਨ੍ਹਾਂ ਵਿੱਚੋਂ 1.07 ਕਰੋੜ ਪੁਰਸ਼ ਅਤੇ 95 ਲੱਖ ਮਹਿਲਾ ਵੋਟਰ ਹਨ। ਇਸ ਚੋਣ ਵਿੱਚ 1031 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 930 ਪੁਰਸ਼ ਅਤੇ 101 ਔਰਤਾਂ ਹਨ। ਇੱਥੇ 462 ਆਜ਼ਾਦ ਉਮੀਦਵਾਰ ਹਨ, ਜਿਨ੍ਹਾਂ ਵਿੱਚੋਂ 421 ਪੁਰਸ਼ ਅਤੇ 41 ਮਹਿਲਾ ਉਮੀਦਵਾਰ ਹਨ।