• Latest
  • Trending
ਪੰਜਾਬ ਦੇ ਜੀ.ਐਸ.ਟੀ. ਸੰਗ੍ਰਹਿ ਵਿੱਚ 11.84% ਦਾ ਵਾਧਾ, ਪ੍ਰਮੁੱਖ ਸੂਬਿਆਂ ਵਿੱਚੋਂ ਐਸ.ਜੀ.ਐਸ.ਟੀ. ਨਕਦ ਮਾਲੀਏ ਵਿੱਚ ਸਭ ਤੋਂ ਵੱਧ ਵਾਧਾ ਦਰਜ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਜੀ.ਐਸ.ਟੀ. ਸੰਗ੍ਰਹਿ ਵਿੱਚ 11.84% ਦਾ ਵਾਧਾ, ਪ੍ਰਮੁੱਖ ਸੂਬਿਆਂ ਵਿੱਚੋਂ ਐਸ.ਜੀ.ਐਸ.ਟੀ. ਨਕਦ ਮਾਲੀਏ ਵਿੱਚ ਸਭ ਤੋਂ ਵੱਧ ਵਾਧਾ ਦਰਜ: ਹਰਪਾਲ ਸਿੰਘ ਚੀਮਾ

3 weeks ago
ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ

16 minutes ago
‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ‘ਚ ਘਰ-ਘਰ ਸੰਪਰਕ

‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ‘ਚ ਘਰ-ਘਰ ਸੰਪਰਕ

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab ਸਰਕਾਰ ਵੱਲੋਂ ਫਾਰਮ ਸਟੇਅ ਨੀਤੀ ’ਚ ਵੱਡੀਆਂ ਸੋਧਾਂ, ਪੜ੍ਹੋ ਪੂਰੀ ਖ਼ਬਰ

Punjab ਸਰਕਾਰ ਵੱਲੋਂ ਫਾਰਮ ਸਟੇਅ ਨੀਤੀ ’ਚ ਵੱਡੀਆਂ ਸੋਧਾਂ, ਪੜ੍ਹੋ ਪੂਰੀ ਖ਼ਬਰ

2 hours ago
America : ਜੰਗਲ ‘ਚ ਅੱਗ ਬੁਝਾਉਂਦੇ ਸਮੇਂ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ

America : ਜੰਗਲ ‘ਚ ਅੱਗ ਬੁਝਾਉਂਦੇ ਸਮੇਂ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ

2 hours ago
Haryana: ਝੋਨੇ ਦੀ ਸਰਕਾਰੀ ਖਰੀਦ ਨਾ ਸ਼ੁਰੂ ਹੋਣ ’ਤੇ ਕਿਸਾਨ-ਪੁਲਿਸ ਆਹਮੋ-ਸਾਹਮਣੇ

Haryana: ਝੋਨੇ ਦੀ ਸਰਕਾਰੀ ਖਰੀਦ ਨਾ ਸ਼ੁਰੂ ਹੋਣ ’ਤੇ ਕਿਸਾਨ-ਪੁਲਿਸ ਆਹਮੋ-ਸਾਹਮਣੇ

2 hours ago
Cricket: ਭਾਰਤ ਨੇ ਟੀ-20 ਮੈਚ ਵਿੱਚ ਜਾਪਾਨ ਨੂੰ 2 ਦੌੜਾਂ ਨਾਲ ਹਰਾਇਆ

Cricket: ਭਾਰਤ ਨੇ ਟੀ-20 ਮੈਚ ਵਿੱਚ ਜਾਪਾਨ ਨੂੰ 2 ਦੌੜਾਂ ਨਾਲ ਹਰਾਇਆ

3 hours ago
Asian Games Cricket Final: ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਜਿੱਤਿਆ ਗੋਲਡ

Asian Games Cricket Final: ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਜਿੱਤਿਆ ਗੋਲਡ

3 hours ago
India Vs Japan T20: ਪੜ੍ਹੋ ਭਾਰਤ ਨੇ ਜਾਪਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

India Vs Japan T20: ਪੜ੍ਹੋ ਭਾਰਤ ਨੇ ਜਾਪਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

3 hours ago
Breaking: ED ਨੇ ਮੋਹਾਲੀ ਵਿੱਚ GMADA ਦਫ਼ਤਰ ‘ਤੇ ਮਾਰਿਆ ਛਾਪਾ

Breaking: ED ਨੇ ਮੋਹਾਲੀ ਵਿੱਚ GMADA ਦਫ਼ਤਰ ‘ਤੇ ਮਾਰਿਆ ਛਾਪਾ

4 hours ago
India Vs Japan T20: ਭਾਰਤ ਨੇ ਜਿੱਤਿਆ ਟਾਸ ਪੜ੍ਹੋ ਕੀ ਲਿਆ ਫੈਸਲਾ ?

India Vs Japan T20: ਭਾਰਤ ਨੇ ਜਿੱਤਿਆ ਟਾਸ ਪੜ੍ਹੋ ਕੀ ਲਿਆ ਫੈਸਲਾ ?

4 hours ago
Asian Games Final: ਪੜ੍ਹੋ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

Asian Games Final: ਪੜ੍ਹੋ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

4 hours ago
Hindi News
English News
Tuesday, September 22, 2026
No Result
View All Result
33 °c
Chandigarh
28 ° Wed
28 ° Thu
27 ° Fri
27 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਦੇ ਜੀ.ਐਸ.ਟੀ. ਸੰਗ੍ਰਹਿ ਵਿੱਚ 11.84% ਦਾ ਵਾਧਾ, ਪ੍ਰਮੁੱਖ ਸੂਬਿਆਂ ਵਿੱਚੋਂ ਐਸ.ਜੀ.ਐਸ.ਟੀ. ਨਕਦ ਮਾਲੀਏ ਵਿੱਚ ਸਭ ਤੋਂ ਵੱਧ ਵਾਧਾ ਦਰਜ: ਹਰਪਾਲ ਸਿੰਘ ਚੀਮਾ

ਪੰਜਾਬ 18.77% ਐਸ.ਜੀ.ਐਸ.ਟੀ. ਨਕਦ ਵਾਧੇ ਨਾਲ ਪ੍ਰਮੁੱਖ ਸੂਬਿਆਂ ਵਿੱਚ ਮੋਹਰੀ, ਮਾਲੀਆ ਉਗਰਾਹੀ ਵਿੱਚ ਦਿਨ-ਦੁੱਗਣੀ ਅਤੇ ਰਾਤ-ਚੌਗੁਣੀ ਤਰੱਕੀ: ਹਰਪਾਲ ਸਿੰਘ ਚੀਮਾ

September 1, 2026
in ਖਬਰਾਂ, ਪੰਜਾਬ
ਪੰਜਾਬ ਦੇ ਜੀ.ਐਸ.ਟੀ. ਸੰਗ੍ਰਹਿ ਵਿੱਚ 11.84% ਦਾ ਵਾਧਾ, ਪ੍ਰਮੁੱਖ ਸੂਬਿਆਂ ਵਿੱਚੋਂ ਐਸ.ਜੀ.ਐਸ.ਟੀ. ਨਕਦ ਮਾਲੀਏ ਵਿੱਚ ਸਭ ਤੋਂ ਵੱਧ ਵਾਧਾ ਦਰਜ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਜੀ.ਐਸ.ਟੀ. ਸੰਗ੍ਰਹਿ ਵਿੱਚ 11.84% ਦਾ ਵਾਧਾ, ਪ੍ਰਮੁੱਖ ਸੂਬਿਆਂ ਵਿੱਚੋਂ ਐਸ.ਜੀ.ਐਸ.ਟੀ. ਨਕਦ ਮਾਲੀਏ ਵਿੱਚ ਸਭ ਤੋਂ ਵੱਧ ਵਾਧਾ ਦਰਜ: ਹਰਪਾਲ ਸਿੰਘ ਚੀਮਾ

​ਪੰਜਾਬ 18.77% ਐਸ.ਜੀ.ਐਸ.ਟੀ. ਨਕਦ ਵਾਧੇ ਨਾਲ ਪ੍ਰਮੁੱਖ ਸੂਬਿਆਂ ਵਿੱਚ ਮੋਹਰੀ, ਮਾਲੀਆ ਉਗਰਾਹੀ ਵਿੱਚ ਦਿਨ-ਦੁੱਗਣੀ ਅਤੇ ਰਾਤ-ਚੌਗੁਣੀ ਤਰੱਕੀ: ਹਰਪਾਲ ਸਿੰਘ ਚੀਮਾ

​ਅਪ੍ਰੈਲ-ਅਗਸਤ ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 17% ਵੱਧ ਕੇ 12,861 ਕਰੋੜ ਰੁਪਏ ਹੋਇਆ, ਇਮਾਨਦਾਰ ਕਰਦਾਤਾਵਾਂ ਅਤੇ ਇਨਫੋਰਸਮੈਂਟ ਨੂੰ ਸਿਹਰਾ: ਹਰਪਾਲ ਸਿੰਘ ਚੀਮਾ

​‘ਹਰ ਫਰਜ਼ੀ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ, ਜੀ.ਐਸ.ਟੀ. ਧੋਖੇਬਾਜ਼ ਰਹਿਣ ਸਾਵਧਾਨ’: ਹਰਪਾਲ ਸਿੰਘ ਚੀਮਾ

​ਚੰਡੀਗੜ੍ਹ; 1 ਸਤੰਬਰ, 2026 (ਵਿਸ਼ਵ ਵਾਰਤਾ):- ​ਕਾਰੋਬਾਰ ਨੂੰ ਸੁਖਾਲਾ ਬਣਾਉਣ ਅਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਵਿਚਕਾਰ ਸ਼ਾਨਦਾਰ ਸੰਤੁਲਨ ਬਣਾਉਂਦੇ ਹੋਏ, ਪੰਜਾਬ ਨੇ ਇਸ ਅਗਸਤ ਮਹੀਨੇ ਵਿੱਚ ਮਜ਼ਬੂਤ ਆਰਥਿਕ ਸਿਹਤ ਦੀ ਤਸਵੀਰ ਪੇਸ਼ ਕੀਤੀ। ਸੂਬੇ ਨੇ ਨਾ ਸਿਰਫ਼ ਸ਼ੁੱਧ ਜੀ.ਐਸ.ਟੀ. ਮਾਲੀਏ ਵਿੱਚ ਸਾਲ-ਦਰ-ਸਾਲ 11.84% ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ, ਸਗੋਂ ਸਟੇਟ ਜੀ.ਐਸ.ਟੀ. ਨਕਦ ਉਗਰਾਹੀ ਵਿੱਚ 18.77% ਦੇ ਸ਼ਾਨਦਾਰ ਵਾਧੇ ਨਾਲ ਭਾਰਤ ਦੇ ਪ੍ਰਮੁੱਖ ਸੂਬਿਆਂ ਦੀ ਅਗਵਾਈ ਵੀ ਕੀਤੀ।

​ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਨ੍ਹਾਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸੂਬੇ ਦੀ ਵਿੱਤੀ ਉਗਰਾਹੀ ਵਿੱਚ ਲਗਾਤਾਰ ਵੱਡਾ ਵਾਧਾ ਹੋ ਰਿਹਾ ਹੈ। ਸੂਬੇ ਨੇ ਅਗਸਤ 2026 ਵਿੱਚ 2,406.33 ਕਰੋੜ ਰੁਪਏ ਦਾ ਸ਼ੁੱਧ ਜੀ.ਐਸ.ਟੀ. ਮਾਲੀਆ ਦਰਜ ਕੀਤਾ ਹੈ, ਜੋ ਕਿ ਅਗਸਤ 2025 ਵਿੱਚ ਇਕੱਠੇ ਕੀਤੇ 2,151.63 ਕਰੋੜ ਰੁਪਏ ਤੋਂ ਕਾਫ਼ੀ ਵੱਧ ਰਿਹਾ। 254.70 ਕਰੋੜ ਰੁਪਏ ਦਾ ਇਹ ਵਾਧਾ 11.84% ਦੇ ਠੋਸ ਵਾਧੇ ਨੂੰ ਦਰਸਾਉਂਦਾ ਹੈ।”

​ਐਸ.ਜੀ.ਐਸ.ਟੀ. ਨਕਦ ਉਗਰਾਹੀ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ, ਉਨ੍ਹਾਂ ਕਿਹਾ, “ਐਸ.ਜੀ.ਐਸ.ਟੀ. ਦੀ ਨਕਦ ਉਗਰਾਹੀ 750.37 ਕਰੋੜ ਰੁਪਏ ਤੋਂ ਵੱਧ ਕੇ 891.24 ਕਰੋੜ ਰੁਪਏ ਹੋ ਗਈ ਹੈ। 140.87 ਕਰੋੜ ਰੁਪਏ ਦਾ ਇਹ ਉਛਾਲ 18.77% ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਇਸ ਮਹੀਨੇ ਲਈ ਦੇਸ਼ ਦੇ ਕਿਸੇ ਵੀ ਪ੍ਰਮੁੱਖ ਸੂਬੇ ਦੁਆਰਾ ਦਰਜ ਕੀਤਾ ਗਿਆ ਸਭ ਤੋਂ ਵੱਧ ਐਸ.ਜੀ.ਐਸ.ਟੀ. ਨਕਦ ਵਾਧਾ ਹੈ।”

​ਅਪ੍ਰੈਲ ਤੋਂ ਅਗਸਤ 2026 ਦੇ ਸਮੇਂ ਬਾਰੇ ਗੱਲ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 12,861.42 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦੋਂ ਕਿ 2025 ਦੀ ਇਸੇ ਮਿਆਦ ਦੌਰਾਨ ਇਹ 10,971.62 ਕਰੋੜ ਰੁਪਏ ਸੀ। ਇਹ 1,889.80 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ 17% ਦੀ ਸਥਿਰ ਵਿਕਾਸ ਦਰ ਹੈ। ਸਾਂਝੀ ਉਗਰਾਹੀ ਵਿੱਚ 15.74% ਦਾ ਵਾਧਾ ਹੋਇਆ ਹੈ, ਜੋ ਅਗਸਤ 2025 ਦੇ 619.18 ਕਰੋੜ ਰੁਪਏ ਤੋਂ ਵੱਧ ਕੇ ਅਗਸਤ 2026 ਵਿੱਚ 716.66 ਕਰੋੜ ਰੁਪਏ ਹੋ ਗਈ ਹੈ।”

​ਇਮਾਨਦਾਰ ਕਰਦਾਤਾਵਾਂ ਦੀ ਭੂਮਿਕਾ ‘ਤੇ ਜ਼ੋਰ ਅਤੇ ਵਿੱਤੀ ਬੇਨਿਯਮੀਆਂ ਵਿਰੁੱਧ ਚੇਤਾਵਨੀ ਦਿੰਦਿਆਂ, ਉਨ੍ਹਾਂ ਕਿਹਾ, “ਟੈਕਸ ਚੋਰੀ ਨੂੰ ਸ਼ੁਰੂ ਵਿੱਚ ਹੀ ਨੱਥ ਪਾਉਣ ਲਈ, ਵਿਭਾਗ ਨੇ ਆਪਣੀਆਂ ਇਨਫੋਰਸਮੈਂਟ ਕਾਰਵਾਈਆਂ ਵਿੱਚ ਕਾਫ਼ੀ ਤੇਜ਼ੀ ਲਿਆਂਦੀ ਹੈ।”

​ਇਨਫੋਰਸਮੈਂਟ ਕਾਰਵਾਈਆਂ ਦੇ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, “20 ਅਗਸਤ, 2026 ਨੂੰ, ਜੀ.ਐਸ.ਟੀ. ਚੋਰੀ ਲਈ ਭਾਰਤੀ ਨਿਆਏ ਸੰਹਿਤਾ ਦੀ ਧਾਰਾ 318(4) ਤਹਿਤ ਮੰਡੀ ਗੋਬਿੰਦਗੜ੍ਹ ਵਿਖੇ ਤਿੰਨ ਮਾਮਲੇ ਦਰਜ ਕੀਤੇ ਗਏ। ਸਾਹਮਣੇ ਆਏ ਅਪਰਾਧੀਆਂ ਵਿੱਚ ਮੋਤੀਆ ਖਾਨ, ਗੋਬਿੰਦਗੜ੍ਹ ਸਥਿਤ ਮੈਸਰਜ਼ ਐਨ.ਕੇ. ਟਰੇਡਰਜ਼ ਦੇ ਮਾਲਕ ਨਰਿੰਦਰ ਸਿੰਘ (ਐਫ ਆਈ ਆਰ ਨੰਬਰ 277); ਗੋਬਿੰਦਗੜ੍ਹ ਸਥਿਤ ਮੈਸਰਜ਼ ਕੇ.ਐਚ. ਟਰੇਡਰਜ਼ ਦੇ ਮਾਲਕ ਅਤੇ ਮੂਲ ਰੂਪ ਵਿੱਚ ਪੱਤਰੇਵਾਲਾ (ਫਾਜ਼ਿਲਕਾ) ਦੇ ਵਸਨੀਕ ਕਿੰਗਰਾਜ (ਐਫ ਆਈ ਆਰ ਨੰਬਰ 278); ਅਤੇ ਪਿੰਜੌਰ (ਪੰਚਕੂਲਾ) ਦੇ ਰਹਿਣ ਵਾਲੇ ਅਤੇ ਗੋਬਿੰਦਗੜ੍ਹ ਸਥਿਤ ਮੈਸਰਜ਼ ਹਨੀਸ਼ ਐਂਟਰਪ੍ਰਾਈਜ਼ਿਜ਼ ਦੇ ਮਾਲਕ ਹਨੀਸ਼ (ਐਫ ਆਈ ਆਰ ਨੰਬਰ 279) ਸ਼ਾਮਲ ਹਨ।”

​ਸਟੇਟ ਜੀ.ਐਸ.ਟੀ. ਮੋਬਾਈਲ ਵਿੰਗ ਦੇ ਇੱਕ ਵੱਖਰੇ ਆਪ੍ਰੇਸ਼ਨ ਦਾ ਵਰਣਨ ਕਰਦਿਆਂ, ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ, “ਇੱਕ ਵੱਖਰੇ ਅਤੇ ਅਹਿਮ ਆਪ੍ਰੇਸ਼ਨ ਵਿੱਚ, ਸਟੇਟ ਜੀ.ਐਸ.ਟੀ. ਮੋਬਾਈਲ ਵਿੰਗ ਨੇ ਮੈਸਰਜ਼ ਏ-ਵਨ ਇੰਟਰਨੈਸ਼ਨਲ ਵਜੋਂ ਪਛਾਣੀ ਗਈ ਇੱਕ ਫਰਮ ਨਾਲ ਜੁੜੇ ਸ਼ੱਕੀ ਜਾਅਲੀ-ਰਿਫੰਡ ਨੈਟਵਰਕ ਦੀ ਸੂਹ ਲਗਾ ਕੇ ਉਸਦਾ ਪਰਦਾਫਾਸ਼ ਕੀਤਾ। ਦੋਸ਼ੀਆਂ ਨੂੰ ਰੰਗੇ ਹੱਥੀਂ ਫੜਦੇ ਹੋਏ, ਇਸ ਫੈਸਲਾਕੁੰਨ ਕਾਰਵਾਈ ਨਾਲ 1 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਅਤੇ ਬੈਂਕ ਖਾਤੇ ਵਿੱਚ ਲਗਭਗ 18 ਲੱਖ ਰੁਪਏ ਦੀ ਰਾਸ਼ੀ ਫ੍ਰੀਜ਼ ਕੀਤੀ ਗਈ। ਇਸ ਤੋਂ ਇਲਾਵਾ, ਤਸਦੀਕ ਹੋਣ ਤੱਕ 5 ਕਰੋੜ ਰੁਪਏ ਦੀਆਂ ਵੱਡੀਆਂ ਰਿਫੰਡ ਅਰਜ਼ੀਆਂ ਨੂੰ ਰੋਕ ਦਿੱਤਾ ਗਿਆ ਹੈ।”
​ਉਨ੍ਹਾਂ ਅੱਗੇ ਕਿਹਾ, “ਇਹ ਜਾਂਚ ਫਰਜ਼ੀ ਖਰੀਦਦਾਰੀ, ਇਨਪੁਟ ਟੈਕਸ ਕ੍ਰੈਡਿਟ ਦਾ ਗਲਤ ਲਾਭ ਲੈਣ, ਅਤੇ ਸਰਕਾਰੀ ਖਜ਼ਾਨੇ ਵਿੱਚੋਂ ਰਿਫੰਡ ਹੜੱਪਣ ਆਦਿ ਕੋਸ਼ਿਸ਼ਾਂ ਨਾਲ ਸੰਬੰਧਿਤ ਹੈ। ਇਸ ਰੈਕੇਟ ਦੀ ਤਹਿ ਤੱਕ ਜਾਣ, ਸਾਰੀਆਂ ਸਬੰਧਿਤ ਸੰਸਥਾਵਾਂ ਦੀ ਪਛਾਣ ਕਰਨ ਅਤੇ ਬਕਾਇਆ ਰਾਸ਼ੀ ਦੀ ਇੱਕ-ਇੱਕ ਪਾਈ ਵਸੂਲਣ ਲਈ ਅਗਲੇਰੀ ਜਾਂਚ ਜਾਰੀ ਹੈ।”

​ਸੂਬੇ ਦੀ ਦੋਹਰੀ ਪਹੁੰਚ ਦਾ ਸਾਰ ਦਿੰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਇਰਾਦੇ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ। ਉਨ੍ਹਾਂ ਕਿਹਾ, “ਪੰਜਾਬ ਦਾ ਮਜ਼ਬੂਤ ਮਾਲੀਆ ਪ੍ਰਦਰਸ਼ਨ ਇਮਾਨਦਾਰ ਕਰਦਾਤਾਵਾਂ ਦੇ ਵਧਦੇ ਭਰੋਸੇ, ਨਿਰੰਤਰ ਆਰਥਿਕ ਗਤੀਵਿਧੀ ਅਤੇ ਤਕਨਾਲੋਜੀ-ਸੰਚਾਲਿਤ ਟੈਕਸ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ। ਇਸਦੇ ਨਾਲ ਹੀ, ਜਾਅਲੀ ਬਿਲਿੰਗ, ਫਰਜ਼ੀ ਇਨਪੁਟ ਟੈਕਸ ਕ੍ਰੈਡਿਟ, ਜਾਂ ਧੋਖੇਬਾਜ਼ ਰਿਫੰਡ ਚੇਨਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਸਾਡਾ ਸੰਦੇਸ਼ ਸਪੱਸ਼ਟ ਹੈ ਕਿ ਅਜਿਹੇ ਹਰ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ, ਜਨਤਕ ਮਾਲੀਏ ਦੀ ਰੱਖਿਆ ਕੀਤੀ ਜਾਵੇਗੀ, ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਵਾਧੂ ਮਾਲੀਆ ਜਨਤਕ ਸੇਵਾਵਾਂ ਅਤੇ ਵਿਕਾਸ ਕਾਰਜਾਂ ਲਈ ਸੂਬੇ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ।”

​ਇਸ ਕਾਮਯਾਬੀ ਦਾ ਬਣਦਾ ਸਿਹਰਾ ਦਿੰਦਿਆਂ, ਵਿੱਤ ਮੰਤਰੀ ਨੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਕਰਦਾਤਾਵਾਂ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਸਮਰਪਿਤ ਅਧਿਕਾਰੀਆਂ ਦੀ ਸ਼ਾਨਦਾਰ ਉਗਰਾਹੀ ਲਈ ਸ਼ਲਾਘਾ ਕੀਤੀ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਆਪਣੀ ਕਹਿਣੀ ਅਤੇ ਕਰਨੀ ਨੂੰ ਪੂਰਾ ਕਰਦੇ ਹੋਏ, ਕਰਦਾਤਾਵਾਂ ਦੀ ਸਹੂਲਤ ਦੇ ਨਾਲ-ਨਾਲ ਡਾਟਾ-ਅਧਾਰਿਤ ਪੜਤਾਲ, ਫੀਲਡ ਵਿੱਚ ਸਖ਼ਤ ਇਨਫੋਰਸਮੈਂਟ, ਅਤੇ ਸੰਗਠਿਤ ਟੈਕਸ ਧੋਖਾਧੜੀ ਵਿਰੁੱਧ ਤੁਰੰਤ ਕਾਰਵਾਈ ਕਰਨਾ ਜਾਰੀ ਰੱਖੇਗੀ।

Tags: BREAKING NEWSPUNJABPunjab Governmentpunjab newstop headlines in PunjabiWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ

by Jaspreet Kaur
September 22, 2026
0

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ 'ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ ਨਵੀ ਦਿੱਲੀ, 22...

‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ‘ਚ ਘਰ-ਘਰ ਸੰਪਰਕ

‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ‘ਚ ਘਰ-ਘਰ ਸੰਪਰਕ

by Jaspreet Kaur
September 22, 2026
0

‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ 'ਚ ਘਰ-ਘਰ ਸੰਪਰਕ - ਲੋਕ ਭਲਾਈ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 22, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab ਸਰਕਾਰ ਵੱਲੋਂ ਫਾਰਮ ਸਟੇਅ ਨੀਤੀ ’ਚ ਵੱਡੀਆਂ ਸੋਧਾਂ, ਪੜ੍ਹੋ ਪੂਰੀ ਖ਼ਬਰ

Punjab ਸਰਕਾਰ ਵੱਲੋਂ ਫਾਰਮ ਸਟੇਅ ਨੀਤੀ ’ਚ ਵੱਡੀਆਂ ਸੋਧਾਂ, ਪੜ੍ਹੋ ਪੂਰੀ ਖ਼ਬਰ

by Ranjit Singh
September 22, 2026
0

Punjab ਸਰਕਾਰ ਵੱਲੋਂ ਫਾਰਮ ਸਟੇਅ ਨੀਤੀ ’ਚ ਵੱਡੀਆਂ ਸੋਧਾਂ, ਪੜ੍ਹੋ ਪੂਰੀ ਖ਼ਬਰ ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ) – ਪੰਜਾਬ ਸਰਕਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ

by Jaspreet Kaur
September 22, 2026
0

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ 'ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ ਨਵੀ ਦਿੱਲੀ, 22...

Most Popular

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
1 week ago
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 12...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 