Gold – Silver Price : ਚਾਂਦੀ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ! ਪੁੱਜੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ
ਨਵੀ ਦਿੱਲੀ, 12 ਦਸੰਬਰ 2025 (ਵਿਸ਼ਵ ਵਾਰਤਾ): ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ (Gold – Silver Price) ਅੱਜ ਵੀ ਵੱਡਾ ਉਛਾਲ ਆਇਆ ਹੈ। ਅੱਜ 12 ਦਸੰਬਰ, 2025 ਨੂੰ ਚਾਂਦੀ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਡਾ ਉਛਾਲ ਦੇਖਿਆ ਗਿਆ। ਅੱਜ ਚਾਂਦੀ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ। ਇਸ ਸਾਲ ਕਈ ਵਾਰ ਭਵਿੱਖਬਾਣੀ ਕੀਤੀ ਗਈ ਕਿ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ ₹200,000 ਤਕ ਪੁੱਜ ਜਾਵੇਗੀ।ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, ਚਾਂਦੀ ਦੀ ਕੀਮਤ ਅੱਜ ₹4,500 ਵਧ ਕੇ ₹1,92,781 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਇਹ ₹1,88,281 ਪ੍ਰਤੀ ਕਿਲੋਗ੍ਰਾਮ ਸੀ।

ਸੋਨੇ ਦੀਆਂ ਕੀਮਤਾਂ 1,973 ਰੁਪਏ ਵਧ ਕੇ 1,30,569 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ। ਇਹ 17 ਅਕਤੂਬਰ ਨੂੰ 1,30,874 ਰੁਪਏ ਦੇ ਸਰਬ ਉੱਚ ਪੱਧਰ ‘ਤੇ ਪਹੁੰਚ ਗਿਆ ਸੀ। ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ₹54,407 ਵਧੀ ਹੈ। ਦੱਸ ਦਈਏ ਕਿ ਸੋਨੇ – ਚਾਂਦੀ ਦੀਆਂ ਕੀਮਤਾਂ ਅਲੱਗ ਅਲੱਗ ਸ਼ਹਿਰਾਂ ;ਚ ਵੱਖ-ਵੱਖ ਹੋ ਸਕਦੀਆਂ ਹਨ। ਬੀਤੇ ਸਾਲ 31 ਦਸੰਬਰ, 2024 ਨੂੰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹76,162 ਸੀ, ਜੋ ਹੁਣ ਵੱਧ ਕੇ ₹1,30,569 ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ ਸੋਨਾ 1 ਲੱਖ 35 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















