IPL ਦੇ ਪਹਿਲੇ 20 ਮੈਚਾਂ ਦੇ ਸ਼ਡਿਊਲ ‘ਚ ਪੰਜਾਬ ਦੀ ਟੀਮ ਕਿੰਨੇ ਮੈਚ ਖੇਡੇਗੀ, ਪੜ੍ਹੋ ਵੇਰਵਾ
ਚੰਡੀਗੜ੍ਹ, 11 ਮਾਰਚ 2026 (ਵਿਸ਼ਵ ਵਾਰਤਾ) – ਬੁੱਧਵਾਰ ਨੂੰ ਆਈਪੀਐਲ 2026 ਦੇ ਪਹਿਲੇ 20 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ। ਉਦਘਾਟਨੀ ਮੈਚ 28 ਮਾਰਚ ਨੂੰ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਅਤੇ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਉੱਥੇ ਹੀ ਜੇ ਪੰਜਾਬ ਦੀ ਟੀਮ ਦੇ ਮੈਚਾਂ ਦੀ ਗੱਲ ਕਰੀਏ ਤਾਂ ਪਹਿਲੇ ਪੜਾਅ ‘ਚ ਦੇ 20 ਮੈਚਾਂ ਦੇ ਸ਼ਡਿਊਲ ‘ਚ ਪੰਜਾਬ ਦੀ ਟੀਮ 4 ਮੈਚ ਖੇਡੇਗੀ। ਇਨ੍ਹਾਂ ‘ਚੋਂ 2 ਮੈਚ ਟੀਮ ਆਪਣੇ ਘਰੇਲੂ ਹੋਮ ਗਰਾਊਂਡ ਨਿਊ ਚੰਡੀਗੜ੍ਹ (ਮੁੱਲਾਂਪੁਰ) ‘ਚ ਖੇਡੇਗੀ। ਟੀਮ ਦਾ ਪਹਿਲਾ ਮੈਚ 31 ਮਾਰਚ ਨੂੰ ਹੋਵੇਗਾ। ਪੜ੍ਹੋ ਪਹਿਲੇ ਸ਼ਡਿਊਲ ‘ਚ ਪੰਜਾਬ ਦੀ ਟੀਮ ਦੇ ਮੈਚ ਕਦੋਂ ਅਤੇ ਕਿੱਥੇ-ਕਿੱਥੇ ਹੋਣਗੇ।
31 ਮਾਰਚ, 2026 (ਮੰਗਲਵਾਰ, ਸ਼ਾਮ) ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਜ਼ – ਮੁੱਲਾਂਪੁਰ
3 ਅਪ੍ਰੈਲ, 2026 (ਸ਼ੁੱਕਰਵਾਰ, ਸ਼ਾਮ) ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼ – ਚੇਨਈ
6 ਅਪ੍ਰੈਲ, 2026 (ਸੋਮਵਾਰ, ਸ਼ਾਮ) ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼ – ਕੋਲਕਾਤਾ
11 ਅਪ੍ਰੈਲ, 2026 (ਸ਼ਨੀਵਾਰ, ਸ਼ਾਮ) (ਦੁਪਹਿਰ) ਪੰਜਾਬ ਕਿੰਗਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ – ਮੁੱਲਾਂਪੁਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























