• Latest
  • Trending
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਐਨ.ਐਚ.ਐਮ. ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਸਾਂਝੀ ਕਮੇਟੀ ਬਣਾਉਣ ਦੇ ਨਿਰਦੇਸ਼

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਐਨ.ਐਚ.ਐਮ. ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਸਾਂਝੀ ਕਮੇਟੀ ਬਣਾਉਣ ਦੇ ਨਿਰਦੇਸ਼

3 weeks ago
ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

1 hour ago
ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

2 hours ago
Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

2 hours ago
ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

2 hours ago
ਭਾਰਤ ਅਤੇ ਮਿਆਂਮਾਰ ਨੇ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਪਹਿਲਕਦਮੀਆਂ ‘ਤੇ ਕੀਤੀ ਚਰਚਾ

ਭਾਰਤ ਅਤੇ ਮਿਆਂਮਾਰ ਨੇ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਪਹਿਲਕਦਮੀਆਂ ‘ਤੇ ਕੀਤੀ ਚਰਚਾ

2 hours ago
ਭਾਰਤ ਅਤੇ ਘਾਨਾ ਨੇ ਸਿਹਤ, ਖਣਨ ਅਤੇ ਰੱਖਿਆ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ : ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ ਅਤੇ ਘਾਨਾ ਨੇ ਸਿਹਤ, ਖਣਨ ਅਤੇ ਰੱਖਿਆ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ : ਵਿਦੇਸ਼ ਮੰਤਰੀ ਜੈਸ਼ੰਕਰ

2 hours ago
ਰਜਨੀਕਾਂਤ ਦੀ ਫਿਲਮ ‘Jailer 2’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ

ਰਜਨੀਕਾਂਤ ਦੀ ਫਿਲਮ ‘Jailer 2’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ

2 hours ago
‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

2 hours ago
ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

2 hours ago
Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

3 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

4 hours ago
Hindi News
English News
Thursday, October 8, 2026
No Result
View All Result
29 °c
Chandigarh
25 ° Fri
26 ° Sat
25 ° Sun
26 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਐਨ.ਐਚ.ਐਮ. ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਸਾਂਝੀ ਕਮੇਟੀ ਬਣਾਉਣ ਦੇ ਨਿਰਦੇਸ਼

ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਅਤੇ ਆਪਣੇ ਕਰਮਚਾਰੀਆਂ ਨਾਲ ਵਿਸ਼ਵਾਸ ਮਜ਼ਬੂਤ ਕਰਨ ਲਈ ਵਚਨਬੱਧ: ਹਰਪਾਲ ਸਿੰਘ ਚੀਮਾ

September 15, 2026
in ਖਬਰਾਂ, ਪੰਜਾਬ

ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਬਦਲੀਆਂ ਦੇ ਮਸਲੇ ਮਿੱਥੇ ਸਮੇਂ ਅੰਦਰ ਹੱਲ ਕਰਨ ਦੇ ਆਦੇਸ਼

ਚੰਡੀਗੜ੍ਹ; 15 ਸਤੰਬਰ 2026 (ਵਿਸ਼ਵ ਵਾਰਤਾ):- ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਅਹਿਮ ਉਪਰਾਲਾ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਦੇ ਮੁਲਾਜ਼ਮਾਂ ਨੂੰ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਸਾਂਝੀ ਕਮੇਟੀ ਗਠਿਤ ਕੀਤੀ ਜਾਵੇ। ਇਸ ਕਮੇਟੀ ਵਿੱਚ ਸਿਹਤ, ਵਿੱਤ ਅਤੇ ਸਮਾਜ ਭਲਾਈ ਵਿਭਾਗਾਂ ਦੇ ਅਧਿਕਾਰੀ, ਸਿੱਖਿਆ ਵਿਭਾਗ ਤੋਂ ਇੱਕ ਵਿਸ਼ੇਸ਼ ਇਨਵਾਈਟੀ ਅਤੇ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਦੇ ਦੋ ਮੈਂਬਰ ਸ਼ਾਮਲ ਹੋਣਗੇ। ਇਸ ਦੌਰਾਨ, ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਵੱਖ-ਵੱਖ ਅਧਿਆਪਕ ਯੂਨੀਅਨਾਂ ਦੀਆਂ ਤਨਖਾਹਾਂ ਅਤੇ ਬਦਲੀਆਂ ਦੀਆਂ ਅਹਿਮ ਚਿੰਤਾਵਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਅਧੀਨ ਆਉਂਦੀਆਂ ਹੋਰਨਾਂ ਯੂਨੀਅਨਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇੱਕ ਵਿਆਪਕ ਏਜੰਡਾ ਤਿਆਰ ਕੀਤਾ ਜਾਵੇ, ਤਾਂ ਜੋ ਨਵੀਂ ਬਣੀ ਕਮੇਟੀ ਉਨ੍ਹਾਂ ਦੇ ਮਸਲਿਆਂ ਦਾ ਸੁਖਾਵਾਂ ਹੱਲ ਕੱਢ ਸਕੇ।
ਵਿੱਤ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ, “ਸਾਂਝੀ ਕਮੇਟੀ ਨੂੰ ਯੂਨੀਅਨਾਂ ਦੀਆਂ ਮੰਗਾਂ ਨਾਲ ਜੁੜੀਆਂ ਵਿੱਤੀ ਦੇਣਦਾਰੀਆਂ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਬਾਰੇ ਵਿਚਾਰ-ਵਟਾਂਦਰਾ ਕਰਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ।” ਉਨ੍ਹਾਂ ਸਿਹਤ ਵਿਭਾਗ ਨੂੰ ਅਗਲੇਰੀ ਕਰਵਾਈ ਲਈ ਅੰਤਿਮ ਤਜਵੀਜ਼ ਕੈਬਨਿਟ ਸਬ-ਕਮੇਟੀ ਅੱਗੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।

ਇਸ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 4161 ਮਾਸਟਰ ਕਾਡਰ ਅਧਿਆਪਕ ਯੂਨੀਅਨ, 3704 ਅਧਿਆਪਕ ਯੂਨੀਅਨ, ਕੰਪਿਊਟਰ ਟੀਚਰਜ਼ ਯੂਨੀਅਨ ਅਤੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਸਮੇਤ ਅਧਿਆਪਕ ਯੂਨੀਅਨਾਂ ਦੀਆਂ ਚਿੰਤਾਵਾਂ ਵੀ ਸੁਣੀਆਂ। ਉਨ੍ਹਾਂ ਦੇ ਜ਼ਿਆਦਾਤਰ ਮਸਲੇ ਬਦਲੀਆਂ ਅਤੇ ਤਨਖਾਹਾਂ ਨਾਲ ਸਬੰਧਿਤ ਸਨ। ਉਨ੍ਹਾਂ ਸਿੱਖਿਆ ਵਿਭਾਗ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨਾਲ ਸੂਬੇ ਦਾ ਭਵਿੱਖ ਘੜਨ ਵਾਲੇ ਅਧਿਆਪਕਾਂ ਨੂੰ ਵੱਡੀ ਰਾਹਤ ਮਿਲ ਸਕੇ।

ਵਿੱਤ ਮੰਤਰੀ ਨੇ ਦੁਹਰਾਇਆ, “ਭਗਵੰਤ ਸਿੰਘ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਚਿੰਤਾਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ, ਜਿਸ ਨਾਲ ਸੂਬਾ ਸਰਕਾਰ ਅਤੇ ਇਸਦੇ ਕਰਮਚਾਰੀਆਂ ਵਿਚਕਾਰ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।”

ਇਹਨਾਂ ਮੀਟਿੰਗਾਂ ਵਿੱਚ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਵੱਲੋਂ ਡਾ. ਵਾਹਿਦ ਮੁਹੰਮਦ, ਡਾ. ਅਮਨਦੀਪ ਕੌਰ, ਡਾ. ਜਤਿੰਦਰ ਸੰਧੂ ਅਤੇ ਰਣਜੀਤ ਕੌਰ; 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਵੱਲੋਂ ਸੰਦੀਪ ਸਿੰਘ, ਬਲਕਾਰ ਸਿੰਘ ਅਤੇ ਕੁਲਦੀਪ ਸਿੰਘ; 3704 ਅਧਿਆਪਕ ਯੂਨੀਅਨ ਵੱਲੋਂ ਜਗਜੀਵਨਜੋਤ ਸਿੰਘ, ਰਾਜੇਸ਼ਵਰ ਰਾਏ, ਰਾਕੇਸ਼ ਕੁਮਾਰ ਅਤੇ ਸੁਮੀਤਪਾਲ ਸਿੰਘ; ਕੰਪਿਊਟਰ ਟੀਚਰਜ਼ ਯੂਨੀਅਨ ਵੱਲੋਂ ਗੁਰਵਿੰਦਰ ਸਿੰਘ, ਸੁਨੀਤ ਸਰੀਨ, ਗਗਨਦੀਪ ਸਿੰਘ ਅਤੇ ਸੀਤਲ ਸਿੰਘ; ਅਤੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਵੱਲੋਂ ਕਮਲ ਠਾਕੁਰ, ਸੋਹਣ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਗੌਰਵ ਕਾਂਤ ਅਤੇ ਪਰਸ਼ੋਤਮ ਸਮੇਤ ਨੁਮਾਇੰਦਿਆਂ ਨੇ ਸਰਗਰਮੀ ਨਾਲ ਹਿੱਸਾ ਲਿਆ।

Tags: BREAKING NEWSLatest Punjab newsPUNJABpunjab newstop headlines in PunjabiWISHAVWARTA.IN
Share199Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

by Navjot
October 8, 2026
0

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ   ਚੰਡੀਗੜ੍ਹ, 8...

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

by Navjot
October 8, 2026
0

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ ਨਵੀਂ ਦਿੱਲੀ, 8 ਅਕਤੂਬਰ (ਵਿਸ਼ਵ ਵਾਰਤਾ): ਕੇਂਦਰੀ ਸਿਹਤ ਅਤੇ ਪਰਿਵਾਰ...

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

by Navjot
October 8, 2026
0

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ ਨਵੀਂ ਦਿੱਲੀ,...

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

by Navjot
October 8, 2026
0

ਐਕਸ਼ਨ-ਮਨੋਰੰਜਕ ਫਿਲਮ 'Delivery Boy' 23 ਅਕਤੂਬਰ ਹੋਵੇਗੀ ਰਿਲੀਜ਼ ਚੇਨਈ, 8 ਅਕਤੂਬਰ (ਵਿਸ਼ਵ ਵਾਰਤਾ): ਨਿਰਦੇਸ਼ਕ ਨਾਨੀ ਦੀ ਆਗਾਮੀ ਭਾਵੁਕ ਐਕਸ਼ਨ-ਮਨੋਰੰਜਕ ਫਿਲਮ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

by Navjot
October 8, 2026
0

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ   ਚੰਡੀਗੜ੍ਹ, 8...

Most Popular

ਬਹੁ-ਰਾਸ਼ਟਰੀ ਹਵਾਈ ਅਭਿਆਸ ‘ਤਰੰਗ ਸ਼ਕਤੀ 2026’ ਜੋਧਪੁਰ ‘ਚ ਜਾਰੀ

ਬਹੁ-ਰਾਸ਼ਟਰੀ ਹਵਾਈ ਅਭਿਆਸ ‘ਤਰੰਗ ਸ਼ਕਤੀ 2026’ ਜੋਧਪੁਰ ‘ਚ ਜਾਰੀ

by Navjot
5 days ago
0

ਬਹੁ-ਰਾਸ਼ਟਰੀ ਹਵਾਈ ਅਭਿਆਸ 'ਤਰੰਗ ਸ਼ਕਤੀ 2026' ਜੋਧਪੁਰ 'ਚ ਜਾਰੀ ਜੋਧਪੁਰ, 3 ਅਕਤੂਬਰ (ਵਿਸ਼ਵ ਵਾਰਤਾ)-ਰੱਖਿਆ ਮੰਤਰਾਲੇ ਨੇ ਕਿਹਾ ਕਿ ਜੋਧਪੁਰ 'ਚ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 