ਆਰਥਿਕ ਤੰਗੀ ਦੀ ਭੇਟ ਚੜ੍ਹਿਆ ਇੱਕ ਹੋਰ ਕਿਸਾਨ
- ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ
ਬਰਨਾਲਾ, 10 ਜੂਨ 2026 (ਵਿਸ਼ਵ ਵਾਰਤਾ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨਾ ਵਿਖੇ ਕਰਜ਼ੇ ਦੀ ਮਾਰ ਅਤੇ ਪਤਨੀ ਦੀ ਬਿਮਾਰੀ ਦੇ ਇਲਾਜ ਕਾਰਨ ਲਗਾਤਾਰ ਵਧ ਰਹੇ ਆਰਥਿਕ ਬੋਝ ਤੋਂ ਪ੍ਰੇਸ਼ਾਨ 36 ਸਾਲਾ ਨੌਜਵਾਨ ਕਿਸਾਨ ਹਰਵਿੰਦਰ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ।
ਪਿੰਡ ਦੀਵਾਨਾ ਦੇ 36 ਸਾਲਾ ਕਿਸਾਨ ਹਰਵਿੰਦਰ ਸਿੰਘ ਨੇ ਸਿਰ ਚੜ੍ਹੇ ਕਰਜ਼ੇ ਅਤੇ ਘਰੇਲੂ ਪਰੇਸ਼ਾਨੀਆਂ ਕਾਰਨ ਖੇਤ ਵਿੱਚ ਜਾ ਕੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ, ਜਿਸ ਕਾਰਨ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਅਤੇ ਆਰਥਿਕ ਤੌਰ ‘ਤੇ ਕਾਫ਼ੀ ਪ੍ਰੇਸ਼ਾਨ ਸੀ ਕਿਉਂਕਿ ਉਸ ਦੀ ਪਤਨੀ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲਣ ਕਾਰਨ ਪਰਿਵਾਰ ‘ਤੇ ਖ਼ਰਚਾ ਲਗਾਤਾਰ ਵੱਧ ਰਿਹਾ ਸੀ। ਆਰਥਿਕ ਤੰਗੀ ਕਾਰਨ ਉਸ ਨੂੰ ਆਪਣੇ ਦੁੱਧਾਰੂ ਪਸ਼ੂ, ਟਰੈਕਟਰ ਅਤੇ ਕਿਰਾਏ ‘ਤੇ ਚੱਲਣ ਵਾਲੀਆਂ ਟੈਕਸੀਆਂ ਵੀ ਵੇਚਣੀਆਂ ਪਈਆਂ ਸਨ, ਪਰ ਫਿਰ ਵੀ ਕਰਜ਼ੇ ਦਾ ਬੋਝ ਘੱਟ ਨਹੀਂ ਹੋਇਆ, ਜਿਸ ਕਾਰਨ ਉਸਨੇ ਇਹ ਖੌਫਨਾਕ ਕਦਮ ਚੱਕ ਲਿਆ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























