DIL-LUMINATI TOUR 2024 : ਦਿਲਜੀਤ ਦੋਸਾਂਝ ਨੇ ਸ਼ਤਰੰਜ ਚੈਂਪੀਅਨ ਗੁਕੇਸ਼ ਦੇ ਨਾਮ ਕੀਤਾ ਆਪਣਾ ਚੰਡੀਗੜ੍ਹ ਸ਼ੋਅ
ਤੁਸੀਂ ਵੀ ਸੁਣੋ ਕੀ ਬੋਲੇ ਦਿਲਜੀਤ ਦੋਸਾਂਝ
ਚੰਡੀਗੜ੍ਹ, 14ਦਸੰਬਰ(ਵਿਸ਼ਵ ਵਾਰਤਾ) ਚੰਡੀਗੜ੍ਹ ਦੇ ਸੈਕਟਰ-34 ‘ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਚੱਲ ਰਿਹਾ ਹੈ। ਦਿਲਜੀਤ ਨੇ ਆਉਂਦਿਆਂ ਹੀ ਪੰਜ ਤਾਰਾ ਗੀਤ ਨਾਲ ਸ਼ੋਅ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਨੂੰ ਵਧਾਈ ਦਿੱਤੀ। ਦਿਲਜੀਤ ਦੋਸਾਂਝ ਨੇ ਆਪਣਾ ਚੰਡੀਗੜ੍ਹ ਸ਼ੋਅ ਸ਼ਤਰੰਜ ਚੈਂਪੀਅਨ ਗੁਕੇਸ਼ ( chess world champion) ਦੇ ਨਾਮ ਕੀਤਾ।
https://www.instagram.com/reel/DDkAzkvzpd4/?igsh=MTQ1YjhwYXRudGdnMw==
ਜ਼ਿਕਰਯੋਗ ਹੈ ਕਿ 18 ਸਾਲਾ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ (Gukesh Dommaraju)ਨੇ ਵੀਰਵਾਰ ਨੂੰ ਸਿੰਗਾਪੁਰ ‘ਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ (world chess championship) ਦਾ ਖਿਤਾਬ ਜਿੱਤਿਆ ਹੈ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ।
Latest News : ਭਾਰਤ ਦੇ ਡੀ ਗੁਕੇਸ਼ ਬਣੇ ਨਵੇਂ ਵਿਸ਼ਵ ਸ਼ਤਰੰਜ ਚੈਂਪੀਅਨ