DGCA ਨੇ ਟਿਕਟ ਕੈਂਸਲ ਅਤੇ ਰਿਫੰਡ ਦੇ ਨਿਯਮਾਂ ‘ਚ ਕੀਤਾ ਬਦਲਾਅ
ਨਵੀ ਦਿੱਲੀ, 26 ਫ਼ਰਵਰੀ (ਵਿਸ਼ਵ ਵਾਰਤਾ): ਹਵਾਈ ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਹਵਾਬਾਜ਼ੀ ਰੈਗੂਲੇਟਰੀ ਨਾਗਰਿਕ ਉਡਾਣ ਡਾਇਰੈਕਟੋਰੇਟ ਜਨਰਲ (DGCA) ਨੇ ਟਿਕਟ ਰਿਫੰਡ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਹਵਾਈ ਯਾਤਰੀਆਂ ਕੋਲ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਜੁਰਮਾਨੇ ਦੇ ਟਿਕਟ ਰੱਦ ਕਰਨ ਜਾਂ ਉਸ ਵਿੱਚ ਬਦਲਾਅ ਕਰਨ ਦੀ ਸਹੂਲਤ ਹੋਵੇਗੀ।
ਹੁਣ ਯਾਤਰੀ ਟਿਕਟ ਬੁੱਕ ਕਰਨ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਫੀਸ ਦੇ ਉਸ ਨੂੰ ਕੈਂਸਲ ਕਰ ਸਕਣਗੇ ਅਤੇ ਨਾਲ ਹੀ ਉਸ ਵਿੱਚ ਬਦਲਾਅ ਵੀ ਕਰ ਸਕਣਗੇ। ਹਾਲਾਂਕਿ, ਇਸ ਵਿੱਚ ਕੁਝ ਸ਼ਰਤਾਂ ਵੀ ਲਾਗੂ ਹੋਣਗੀਆਂ। ਸੋਧੇ ਹੋਏ ਸਿਵਲ ਐਵੀਏਸ਼ਨ ਰਿਕੁਆਇਰਮੈਂਟ ਦੇ ਤਹਿਤ ਏਅਰਲਾਈਨਾਂ ਲਈ 48 ਘੰਟਿਆਂ ਦਾ “ਲੁੱਕ-ਇਨ ਆਪਸ਼ਨ” ਦੇਣਾ ਲਾਜ਼ਮੀ ਹੋਵੇਗਾ। ਇਸ ਸਮੇਂ ਦੌਰਾਨ ਯਾਤਰੀ ਬਿਨਾਂ ਕਿਸੇ ਜੁਰਮਾਨੇ ਦੇ ਟਿਕਟ ਰੱਦ ਕਰ ਸਕਣਗੇ ਜਾਂ ਬਦਲ ਸਕਦੇ ਹਨ। ਪਰ ਜੇਕਰ ਬਦਲਾਅ ਕਰਨ ‘ਤੇ ਨਵੀਂ ਉਡਾਣ ਦਾ ਕਿਰਾਇਆ ਵੱਖਰਾ ਹੈ, ਤਾਂ ਯਾਤਰੀ ਨੂੰ ਕਿਰਾਏ ਦਾ ਅੰਤਰ ਦੇਣਾ ਪਵੇਗਾ।
ਇਹ ਸਹੂਲਤ ਉਨ੍ਹਾਂ ਟਿਕਟਾਂ ‘ਤੇ ਲਾਗੂ ਨਹੀਂ ਹੋਵੇਗੀ ਜਿਨ੍ਹਾਂ ਦੀ ਉਡਾਣ ਦੀ ਤਰੀਕ ਬੁਕਿੰਗ ਤੋਂ 7 ਦਿਨਾਂ (ਘਰੇਲੂ ਉਡਾਣ) ਜਾਂ 15 ਦਿਨਾਂ (ਅੰਤਰਰਾਸ਼ਟਰੀ ਉਡਾਣ) ਦੇ ਅੰਦਰ ਹੋਵੇਗੀ। ਇਸ ਤੋਂ ਇਲਾਵਾ, 48 ਘੰਟਿਆਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਆਮ ਕੈਂਸਿਲੇਸ਼ਨ ਜਾਂ ਬਦਲਾਅ ਦੇ ਚਾਰਜਿਜ਼ (ਫੀਸ) ਲਾਗੂ ਹੋਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























