ਹਨੇਰੀ ਕਾਰਨ ਅਬੋਹਰ ਵਿਚ ਦਰੱਖਤ ਡਿੱਗਣ ਕਾਰਨ ਡੇਅਰੀ ਸੰਚਾਲਕ ਦੀ ਮੌਤ
ਚੰਡੀਗੜ੍ਹ, 22 ਜੂਨ (ਵਿਸ਼ਵ ਵਾਰਤਾ) ਪੰਜਾਬ ਤੇ ਚੰਡੀਗੜ੍ਹ ਵਿਚ ਐਤਵਾਰ ਰਾਤ ਨੂੰ ਅਚਾਨਕ ਮੌਸਮ ਬਦਲ ਗਿਆ। ਮੀਂਹ ਅਤੇ ਹਨੇਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਹਨੇਰੀ ਦੇ ਨਾਲ-ਨਾਲ ਤੇਜ਼ ਮੀਂਹ ਵੀ ਪਿਆ। ਇਸੇ ਦੌਰਾਨ ਫਾਜ਼ਿਲਕਾ ਦੇ ਅਬੋਹਰ ਵਿਚ ਝੱਖੜ ਕਾਰਨ ਹਾਦਸਾ ਵਾਪਰਨ ਦੀ ਖ਼ਬਰ ਹੈ। ਤੇਜ਼ ਹਵਾਵਾਂ ਕਾਰਨ ਸੜਕ ਕਿਨਾਰੇ ਇੱਕ ਭਾਰੀ ਦਰੱਖਤ ਡਿੱਗ ਗਿਆ। ਜਿਸਦੇ ਹੇਠ ਆਉਣ ਕਾਰਨ ਇੱਕ ਡੇਅਰੀ ਸੰਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਾਰਾ ਐਸਟੇਟ ਦੇ ਰਹਿਣ ਵਾਲੇ 40 ਸਾਲਾ ਦਵਿੰਦਰ ਕੁਮਾਰ ਵਜੋਂ ਹੋਈ ਹੈ। ਇਹ ਹਾਦਸਾ ਨਹਿਰ ਦੇ ਕੋਲ ਕੰਧਵਾਲਾ ਰੋਡ ‘ਤੇ ਵਾਪਰਿਆ।
ਦਵਿੰਦਰ ਕੁਮਾਰ ਇੱਕ ਡੇਅਰੀ ਫਾਰਮ ਚਲਾਉਂਦਾ ਸੀ। ਐਤਵਾਰ ਨੂੰ, ਉਹ ਆਪਣੇ ਫਾਰਮ ਤੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਦੁੱਧ ਸਪਲਾਈ ਕਰਨ ਜਾ ਰਿਹਾ ਸੀ। ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।






















