Cricketer ਕੁਲਦੀਪ ਯਾਦਵ ਦੀ ਲਖਨਊ ਵਿੱਚ Grand Reception, ਖੇਡ ਅਤੇ ਰਜਨੀਤਿਕ ਹਸਤੀਆਂ ਨੇ ਕੀਤੀ ਸ਼ਿਰਕਤ
– ਸੀਐਮ ਯੋਗੀ ਨੇ ਦਿੱਤਾ ਆਸ਼ੀਰਵਾਦ
– ਕੋਚ ਗੌਤਮ ਗੰਭੀਰ ਨੇ ਦਿੱਤੀ ਵਧਾਈ
ਨਵੀ ਦਿੱਲੀ , 17 ਮਾਰਚ – (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਦੀ ਸ਼ਾਦੀ ਦੀ ਰਿਸੈਪਸ਼ਨ ਪਾਰਟੀ ਲਖਨਊ ਵਿੱਚ ਸ਼ੁਰੂ ਹੋ ਗਈ ਹੈ। ਕੁਲਦੀਪ ਆਪਣੀ ਦੁਲਹਨ ਵੰਸ਼ਿਕਾ ਦੇ ਨਾਲ ਰੋਲਸ-ਰਾਇਸ ਵਿੰਟੇਜ ਕਾਰ ਵਿੱਚ ਸਵਾਰ ਹੋ ਕੇ ਹੋਟਲ ‘ਦ ਸੈਂਟਰਮ’ ਪਹੁੰਚੇ । 1960 ਮਾਡਲ ਦੀ ਇਹ ਖ਼ਾਸ ਕਾਰ ਦਿੱਲੀ ਤੋਂ ਮੰਗਵਾਈ ਗਈ ਹੈ। ਦੋਨੋ ਇਸ ਮੌਕੇ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ। ਕੁਲਦੀਪ ਨੇ ਕਾਲੇ ਰੰਗ ਦਾ ਬੰਦ ਗਲਾ ਸੂਟ ਪਾਇਆ ਹੈ, ਜਦਕਿ ਵੰਸ਼ਿਕਾ ਨੇ ਕਰੀਮ ਰੰਗ ਦੀ ਸਾੜ੍ਹੀ ਪਹਿਨੀ ਹੈ।
ਟੀਮ ਇੰਡੀਆ ਦੇ ਹੈੱਡ ਕੋਚ ਗੌਤਮ ਗੰਭੀਰ ਨੇ ਸਭ ਤੋਂ ਪਹਿਲਾਂ ਸਟੇਜ ‘ਤੇ ਪਹੁੰਚ ਕੇ ਕੁਲਦੀਪ ਅਤੇ ਵੰਸ਼ਿਕਾ ਨੂੰ ਅਸ਼ੀਰਵਾਦ ਦਿੱਤਾ। ਕੁਲਦੀਪ ਨੇ ਸਤਿਕਾਰ ਵਜੋਂ ਗੌਤਮ ਗੰਭੀਰ ਦੇ ਪੈਰ ਛੂਹੇ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਹਨ। ਕੁਲਦੀਪ ਨੇ ਯੋਗੀ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ, ਜਦਕਿ ਵੰਸ਼ਿਕਾ ਨੇ ਹੱਥ ਜੋੜ ਕੇ ਨਮਸਕਾਰ ਕੀਤੀ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕ੍ਰਿਕਟਰ ਕੁਲਦੀਪ ਯਾਦਵ ਦੀ ਰਿਸੈਪਸ਼ਨ ਵਿੱਚ ਕਰੀਬ 8 ਮਿੰਟ ਰੁਕੇ ਅਤੇ ਉਸ ਤੋਂ ਬਾਅਦ ਉੱਥੋਂ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਕਈ ਉੱਚ ਅਧਿਕਾਰੀ ਵੀ ਮੌਜੂਦ ਸਨ। ਅਧਿਕਾਰੀਆਂ ਨੇ ਵੀ ਨਵੇਂ ਵਿਆਹੇ ਜੋੜੇ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਅਤੇ ਆਪਣਾ ਅਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਰਿਸੈਪਸ਼ਨ ਵਿੱਚ ਕ੍ਰਿਕਟਰ ਯਸ਼ਸਵੀ ਜਾਇਸਵਾਲ, ਸ਼ਿਖਰ ਧਵਨ ਅਤੇ ਰਵਿੰਦਰ ਜਡੇਜਾ ਵੀ ਆਪਣੀ ਪਤਨੀ ਸਮੇਤ ਪਹੁੰਚੇ ਹਨ।
ਦੱਸ ਦਈਏ ਕਿ ਕੁਲਦੀਪ ਨੇ 14 ਮਾਰਚ ਨੂੰ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਸਿੰਘ ਨਾਲ ਵਿਆਹ ਕਰਵਾਇਆ ਸੀ। ਉੱਤਰਾਖੰਡ ਦੇ ਮਸੂਰੀ ਵਿੱਚ ਪਰਿਵਾਰ ਅਤੇ ਨਜ਼ਦੀਕੀ ਲੋਕਾਂ ਦੀ ਮੌਜੂਦਗੀ ਵਿੱਚ ਵਿਆਹ ਦੀਆਂ ਰਸਮਾਂ ਹੋਈਆਂ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























