Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete!
ਚੰਡੀਗੜ੍ਹ, 26 ਮਈ 2026 (ਵਿਸ਼ਵ ਵਾਰਤਾ): ਭਾਰਤੀ ਟੀਮ ਅਤੇ ਪੰਜਾਬ ਕਿੰਗਜ਼ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਮੈਦਾਨ ‘ਤੇ ਉਨ੍ਹਾਂ ਦੇ ਪ੍ਰਦਰਸ਼ਨ ਨਾਲੋਂ ਜ਼ਿਆਦਾ ਚਰਚਾ ਉਨ੍ਹਾਂ ਦੇ ਸੋਸ਼ਲ ਮੀਡੀਆ ‘ਤੇ ਹੋਏ ਵਿਵਾਦਾਂ ਦੀ ਹੋ ਰਹੀ ਹੈ। ਅਰਸ਼ਦੀਪ ਹਾਲੀਆ ਹਫ਼ਤਿਆਂ ਵਿੱਚ ਲਗਾਤਾਰ ਟ੍ਰੋਲਰਜ਼ ਦੇ ਨਿਸ਼ਾਨੇ ‘ਤੇ ਰਹੇ ਹਨ।
ਇਸ ਭਾਰੀ ਆਲੋਚਨਾ ਅਤੇ ਵਿਵਾਦਾਂ ਦੇ ਵਿਚਕਾਰ ਅਰਸ਼ਦੀਪ ਸਿੰਘ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ 200 ਤੋਂ ਵੱਧ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਪ੍ਰੋਫਾਈਲ ਫੋਟੋ ਵੀ ਬਦਲ ਦਿੱਤੀ ਹੈ।
ਅਰਸ਼ਦੀਪ ਦੇ ਇਸ ਕਦਮ ਨੇ ਸੋਸ਼ਲ ਮੀਡੀਆ ‘ਤੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਪਹਿਲਾਂ ਸੈਂਕੜੇ ਪੋਸਟਾਂ ਮੌਜੂਦ ਸਨ, ਪਰ ਹੁਣ ਉੱਥੇ ਸਿਰਫ਼ 44 ਪੋਸਟਾਂ ਹੀ ਦਿਖਾਈ ਦੇ ਰਹੀਆਂ ਹਨ। ਡਿਲੀਟ ਕੀਤੀਆਂ ਪੋਸਟਾਂ ‘ਚ ਵਿਰਾਟ ਕੋਹਲੀ ਦੇ ਨਾਲ ਵਾਲੀ ਵਾਇਰਲ ਰੀਲ ਵੀ (ਸ਼ਾਮਲ ਹੈ, ਜਿਸ ਵਿੱਚ ਅਰਸ਼ਦੀਪ ਨੇ ਮਜ਼ਾਕ ਵਿੱਚ ਕੋਹਲੀ ਨੂੰ ਕਿਹਾ ਸੀ ਕਿ ਜੇ ਵੱਡਾ ਟਾਰਗੇਟ ਹੁੰਦਾ ਤਾਂ ਉਹ ਲਗਾਤਾਰ ਤੀਜੀ ਸੈਂਚੁਰੀ ਲਗਾ ਸਕਦੇ ਸਨ। ਇਸ ‘ਤੇ ਕੋਹਲੀ ਨੇ ਵੀ ਮਜ਼ੇਦਾਰ ਜਵਾਬ ਦਿੱਤਾ ਸੀ। ਇਸ ਵੀਡੀਓ ਨੂੰ 1.5 ਕਰੋੜ ਤੋਂ ਵੱਧ ਵਿਊਜ਼ ਮਿਲੇ ਸਨ। ਫਿਲਹਾਲ ਪੋਸਟ ਡਿਲੀਟ ਕਰਨ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























