Cricket : 29 ਸਾਲ ਦੀ ਉਮਰ ‘ਚ ਇਸ ਤੂਫਾਨੀ ਬੱਲੇਬਾਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ
– ਕਿਹਾ “ਇਹ ਫੈਸਲਾ ਲੈਣਾ ਬਹੁਤ ਔਖਾ ਸੀ…”

ਨਵੀ ਦਿੱਲੀ, 10 ਜੂਨ (ਵਿਸ਼ਵ ਵਾਰਤਾ): ਵੈਸਟਇੰਡੀਜ਼ ਕ੍ਰਿਕਟ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਿਰਫ਼ 29 ਸਾਲ ਦੀ ਉਮਰ ਵਿੱਚ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਮਸ਼ਹੂਰ ਸਟਾਰ ਬੱਲੇਬਾਜ਼ ਨਿਕੋਲਸ ਪੂਰਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਕਦੇ ਵੈਸਟਇੰਡੀਜ਼ ਵਨਡੇ ਅਤੇ ਟੀ-20 ਟੀਮ ਦਾ ਕਪਤਾਨ ਰਹਿ ਚੁੱਕੇ ਹਨ। ਪੂਰਨ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਵੈਸਟਇੰਡੀਜ਼ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ।
ਇਹ ਜਾਣਕਾਰੀ ਉਸਨੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਪੋਸਟ ਰਾਹੀਂ ਦਿੱਤੀ। ਉਸਨੇ ਕਿਹਾ ਕਿ ਇਹ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ, ਪਰ ਉਸਨੇ ਇਹ ਫੈਸਲਾ ਬਹੁਤ ਸੋਚ-ਵਿਚਾਰ ਤੋਂ ਬਾਅਦ ਲਿਆ ਹੈ। ਪੂਰਨ ਨੇ ਆਪਣੀ ਪੋਸਟ ਵਿੱਚ ਲਿਖਿਆ “ਮੈਰੂਨ ਜਰਸੀ ਪਹਿਨਣਾ, ਰਾਸ਼ਟਰੀ ਗੀਤ ਲਈ ਖੜ੍ਹਾ ਹੋਣਾ ਅਤੇ ਹਰ ਵਾਰ ਮੈਦਾਨ ‘ਤੇ ਆਪਣਾ ਸਭ ਕੁਝ ਦੇਣਾ। ਇਹ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ ਕਿ ਇਸਦਾ ਮੇਰੇ ਲਈ ਕੀ ਅਰਥ ਹੈ।
ਉਸਨੇ ਅੱਗੇ ਲਿਖਿਆ, “ਟੀਮ ਦਾ ਕਪਤਾਨ ਬਣਨਾ ਇੱਕ ਸਨਮਾਨ ਹੈ ਜਿਸਨੂੰ ਮੈਂ ਹਮੇਸ਼ਾ ਆਪਣੇ ਦਿਲ ਦੇ ਨੇੜੇ ਰੱਖਾਂਗਾ।” ਉਸਨੇ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਦਸੰਬਰ 2024 ਵਿੱਚ ਬੰਗਲਾਦੇਸ਼ ਵਿਰੁੱਧ ਖੇਡਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























