Cricket: ਆਸਟ੍ਰੇਲੀਆ ਸੀਰੀਜ਼ ਵਿਚਾਲੇ ਵੱਡੀ ਖਬਰ
- -ਰਵੀਚੰਦਰਨ ਅਸ਼ਵਿਨ ਨੇ ਲਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ
ਨਵੀਂ ਦਿੱਲੀ : ਭਾਰਤ ਦੇ ਦਿੱਗਜ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਬ੍ਰਿਸਬੇਨ ਟੈਸਟ ਡਰਾਅ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ। ਅਸ਼ਵਿਨ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਭਾਵੁਕ ਸਮਾਂ ਹੈ। ਅਸ਼ਵਿਨ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਪ੍ਰੈੱਸ ਕਾਨਫਰੰਸ ‘ਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਉੱਥੇ ਇਹ ਐਲਾਨ ਕੀਤਾ।
ਇਸ 38 ਸਾਲਾ ਸਪਿਨਰ ਨੇ ਭਾਰਤ ਲਈ ਕਈ ਰਿਕਾਰਡ ਬਣਾਏ ਹਨ। ਉਹ ਟੈਸਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸੱਤਵੇਂ ਸਥਾਨ ’ਤੇ ਹੈ। ਅਸ਼ਵਿਨ ਦੇ ਨਾਂ 106 ਟੈਸਟਾਂ ‘ਚ 537 ਵਿਕਟਾਂ ਹਨ। ਟੈਸਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀਆਂ ‘ਚ ਅਸ਼ਵਿਨ ਅਨਿਲ ਕੁੰਬਲੇ ਤੋਂ ਬਾਅਦ ਦੂਜੇ ਨੰਬਰ ‘ਤੇ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/