Cricket News : ਭਾਰਤ ਨੇ ਪਹਿਲੇ ਟੀ-20 ਵਿੱਚ ਦੱਖਣੀ ਅਫਰੀਕਾ ਨੂੰ 61 ਦੌੜਾਂ ਨਾਲ ਹਰਾਇਆ
ਚੰਡੀਗੜ੍ਹ, 9ਨਵੰਬਰ(ਵਿਸ਼ਵ ਵਾਰਤਾ)ਭਾਰਤ ਨੇ ਪਹਿਲੇ ਟੀ-20 ਵਿੱਚ ਦੱਖਣੀ ਅਫਰੀਕਾ ਨੂੰ 61 ਦੌੜਾਂ ਨਾਲ ਹਰਾਇਆ। ਡਰਬਨ ਦੇ ਕਿੰਗਸਮੀਡ ਸਟੇਡੀਅਮ ‘ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਸੰਜੂ ਸੈਮਸਨ ਦੇ ਸੈਂਕੜੇ ਦੇ ਦਮ ‘ਤੇ ਭਾਰਤ ਨੇ 202 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਟੀਮ 17.5 ਓਵਰਾਂ ਵਿੱਚ 141 ਦੌੜਾਂ ਬਣਾ ਕੇ ਆਲ ਆਊਟ ਹੋ ਗਈ।ਭਾਰਤ ਵੱਲੋਂ ਰਵੀ ਬਿਸ਼ਨੋਈ ਅਤੇ ਵਰੁਣ ਚੱਕਰਵਰਤੀ ਨੇ 3-3 ਵਿਕਟਾਂ ਲਈਆਂ। ਪਹਿਲਾ ਟੀ-20 ਜਿੱਤ ਕੇ ਭਾਰਤ ਨੇ 4 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਮੈਚ 10 ਨਵੰਬਰ ਨੂੰ ਕੇਬੇਰਾ ਵਿੱਚ ਖੇਡਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/