Cricket News : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਜਾਰੀ
35 ਦੌੜਾਂ ਤੱਕ ਭਾਰਤ ਦੀ ਅੱਧੀ ਟੀਮ ਪਰਤੀ ਪੈਵੇਲੀਅਨ
ਚੰਡੀਗੜ੍ਹ, 3 ਨਵੰਬਰ(ਵਿਸ਼ਵ ਵਾਰਤਾ) ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਜਾਰੀ ਹੈ।
ਨਿਊਜ਼ੀਲੈਂਡ ਨੇ ਟੈਸਟ ਸੀਰੀਜ਼ ਦੇ ਤੀਜੇ ਮੈਚ ‘ਚ ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਦਿੱਤਾ ਹੈ। ਕੀਵੀ ਟੀਮ ਦੂਜੀ ਪਾਰੀ ‘ਚ 174 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਭਾਰਤ ਨੇ 35 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਹਨ। ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਕ੍ਰੀਜ਼ ‘ਤੇ ਹਨ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ 11 ਦੌੜਾਂ,ਸ਼ੁਭਮਨ ਗਿੱਲ, ਵਿਰਾਟ ਕੋਹਲੀ ਤੇ ਸਰਫਰਾਜ਼ 1-1 ਰਨ ਬਣਾ ਕੇ ਆਊਟ ਹੋ ਗਏ। ਯਸ਼ਸਵੀ ਜੈਸਵਾਲ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਏਜਾਜ਼ ਪਟੇਲ ਨੇ 3 ਵਿਕਟਾਂ ਲਈਆਂ ਜਦਕਿ ਮੈਟ ਹੈਨਰੀ ਅਤੇ ਗਲੇਨ ਫਿਲਿਪਸ ਨੇ ਇਕ-ਇਕ ਵਿਕਟ ਲਈ।
ਮੁੰਬਈ ‘ਚ ਖੇਡੇ ਜਾ ਰਹੇ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਕੀਵੀ ਟੀਮ ਨੇ 171 ਦੇ ਸਕੋਰ ਨਾਲ ਦਿਨ ਦੀ ਸ਼ੁਰੂਆਤ ਕੀਤੀ ਅਤੇ ਸਿਰਫ 3 ਦੌੜਾਂ ਹੀ ਬਣਾ ਸਕੀ। ਰਵਿੰਦਰ ਜਡੇਜਾ ਨੇ ਏਜਾਜ਼ ਪਟੇਲ ਨੂੰ ਆਕਾਸ਼ ਦੀਪ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਸ਼ਨੀਵਾਰ (2 ਨਵੰਬਰ) ਨੂੰ ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 263 ਦੌੜਾਂ ਬਣਾ ਕੇ 28 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿੱਚ 235 ਦੌੜਾਂ ਬਣਾਈਆਂ ਸਨ।