Cricket : ਅਭਿਸ਼ੇਕ ਸ਼ਰਮਾ ਬਣੇ ICC ਪਲੇਅਰ ਆਫ ਦਿ ਮੰਥ

ਚੰਡੀਗੜ੍ਹ, 16ਅਕਤੂਬਰ(ਵਿਸ਼ਵ ਵਾਰਤਾ) Cricket : ਭਾਰਤੀ ਖੱਬੇ ਹੱਥ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਆਈਸੀਸੀ ਦੁਆਰਾ ਸਤੰਬਰ ਲਈ ਆਈਸੀਸੀ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਹੈ।

ਪਿਛਲੇ ਮਹੀਨੇ, ਟੀ-20 ਏਸ਼ੀਆ ਕੱਪ ਦੌਰਾਨ ਅਭਿਸ਼ੇਕ ਸ਼ਰਮਾ ਨੇ ਓਪਨਿੰਗ ਕਰਦੇ ਹੋਏ ਸੱਤ ਵਿੱਚੋਂ ਛੇ ਮੈਚਾਂ ਵਿੱਚ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਉਸਨੂੰ 314 ਦੌੜਾਂ ਬਣਾਉਣ ਲਈ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਵੀ ਮਿਲਿਆ।
ਇਸ ਤੋਂ ਇਲਾਵਾ ਮਹਿਲਾ ਕ੍ਰਿਕਟ ਵਿੱਚ, ਭਾਰਤ ਦੀ ਖੱਬੇ ਹੱਥ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਪਲੇਅਰ ਆਫ ਦਿ ਮੰਥ ਚੁਣਿਆ ਗਿਆ, ਉਸਨੇ ਪਾਕਿਸਤਾਨ ਦੀ ਸਿਦਰਾ ਅਮੀਨ ਅਤੇ ਦੱਖਣੀ ਅਫਰੀਕਾ ਦੀ ਤਾਜਮਿਨ ਬ੍ਰਿਟਜ਼ ਨੂੰ ਪਛਾੜ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























