Commonwealth games 2026: ਭਾਰਤ ਦੇ ਖਾਤੇ ‘ਚ ਆਇਆ 5ਵਾਂ ਮੈਡਲ
– ਗਿਆਨੇਸ਼ਵਰੀ ਯਾਦਵ ਨੇ ਵੇਟਲਿਫ਼ਟਿੰਗ ‘ਚ ਜਿੱਤਿਆ ਸਿਲਵਰ
ਨਵੀ ਦਿੱਲੀ, 27 ਜੁਲਾਈ (ਵਿਸ਼ਵ ਵਾਰਤਾ): ਭਾਰਤ ਨੂੰ ਰਾਸ਼ਟਰਮੰਡਲ ਖੇਡਾਂ 2026 ਵਿੱਚ ਪੰਜਵਾਂ ਤਗਮਾ (ਮੈਡਲ) ਮਿਲ ਗਿਆ ਹੈ। ਗਿਆਨੇਸ਼ਵਰੀ ਯਾਦਵ ਨੇ ਮਹਿਲਾ 53 ਕਿਲੋਗ੍ਰਾਮ ਵੇਟਲਿਫ਼ਟਿੰਗ ਈਵੈਂਟ ਵਿੱਚ ਕੁੱਲ 199 ਕਿਲੋਗ੍ਰਾਮ (88 ਕਿਲੋਗ੍ਰਾਮ ਸਨੈਚ + 111 ਕਿਲੋਗ੍ਰਾਮ ਕਲੀਨ ਐਂਡ ਜਰਕ) ਭਾਰ ਚੁੱਕ ਕੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਵੇਟਲਿਫ਼ਟਿੰਗ ਵਿੱਚ ਭਾਰਤ ਦਾ ਇਹ ਚੌਥਾ ਅਤੇ ਕੁੱਲ ਮਿਲਾ ਕੇ ਪੰਜਵਾਂ ਮੈਡਲ ਹੋ ਗਿਆ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਮੀਰਾਬਾਈ ਚਾਨੂ ਨੇ ਮਹਿਲਾ 48 ਕਿਲੋਗ੍ਰਾਮ ਵਰਗ ਵਿੱਚ 190 ਕਿਲੋਗ੍ਰਾਮ (85+105) ਭਾਰ ਚੁੱਕ ਕੇ ਭਾਰਤ ਨੂੰ ਖੇਡਾਂ ਦਾ ਪਹਿਲਾ ਸੋਨੇ ਦਾ ਤਗਮਾ ਦਿਵਾਇਆ ਸੀ। ਚਾਨੂ ਨੇ ਲਗਾਤਾਰ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਜਿੱਤਿਆ। ਉਨ੍ਹਾਂ ਨੇ ਇਸ ਤੋਂ ਪਹਿਲਾਂ 2018 ਦੇ ਗੋਲਡ ਕੋਸਟ ਅਤੇ 2022 ਦੇ ਬਰਮਿੰਘਮ ਖੇਡਾਂ ਵਿੱਚ ਵੀ ਗੋਲਡ ਆਪਣੇ ਨਾਂ ਕੀਤਾ ਸੀ। 2014 ਦੀਆਂ ਗਲਾਸਗੋ ਖੇਡਾਂ ਵਿੱਚ ਉਨ੍ਹਾਂ ਨੇ ਸਿਲਵਰ ਮੈਡਲ ਜਿੱਤਿਆ ਸੀ।
ਭਾਰਤ ਨੂੰ ਵੇਟਲਿਫ਼ਟਿੰਗ ਵਿੱਚ ਦੋ ਹੋਰ ਸਿਲਵਰ ਮੈਡਲ ਵੀ ਮਿਲੇ ਹਨ। ਈਸ਼ੀਕਾਂਤ ਸਿੰਘ ਨੇ ਪੁਰਸ਼ 60 ਕਿਲੋਗ੍ਰਾਮ ਵਿੱਚ 264 ਕਿਲੋਗ੍ਰਾਮ (121+143) ਭਾਰ ਚੁੱਕ ਕੇ ਸਿਲਵਰ ਜਿੱਤਿਆ, ਜਦੋਂ ਕਿ ਰਾਜਾ ਮੁਥੂਪਾਂਡੀ ਨੇ ਪੁਰਸ਼ 65 ਕਿਲੋਗ੍ਰਾਮ ਵਿੱਚ 286 ਕਿਲੋਗ੍ਰਾਮ (126+160) ਭਾਰ ਚੁੱਕ ਕੇ ਸਿਲਵਰ ਆਪਣੇ ਨਾਂ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















