• Latest
  • Trending
ਪੰਜਾਬ ਦੀ ਆਪਣੀ ਆਈ.ਪੀ.ਐਲ., 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੀ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਵਿੱਚ ਖੇਡਣਗੇ ਚੋਟੀ ਦੇ ਖਿਡਾਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੀ ਆਪਣੀ ਆਈ.ਪੀ.ਐਲ., 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੀ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਵਿੱਚ ਖੇਡਣਗੇ ਚੋਟੀ ਦੇ ਖਿਡਾਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

3 weeks ago
National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

13 minutes ago
Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੀਤੇ ਜਾਣਗੇ ਅਰਦਾਸ ਸਮਾਗਮ

Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੀਤੇ ਜਾਣਗੇ ਅਰਦਾਸ ਸਮਾਗਮ

21 minutes ago
Hukamnama Sri Darbar Sahib Today – 29 August 2026 | Ang 722 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 29 August 2026 | Ang 722 I ਅੱਜ ਦਾ ਹੁਕਮਨਾਮਾ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

10 hours ago
ਕ੍ਰਿਤੀ ਸੈਨਨ ਤੋਂ ਬਾਅਦ ਹੁਣ ਸੈਲੀਨਾ ਜੇਤਲੀ ਹੋਈ ਟ੍ਰੋਲ; ਪਹਿਰਾਵੇ ਨੂੰ ਲੈ ਕੇ ਭੜਕੇ ਯੂਜ਼ਰਸ!

ਕ੍ਰਿਤੀ ਸੈਨਨ ਤੋਂ ਬਾਅਦ ਹੁਣ ਸੈਲੀਨਾ ਜੇਤਲੀ ਹੋਈ ਟ੍ਰੋਲ; ਪਹਿਰਾਵੇ ਨੂੰ ਲੈ ਕੇ ਭੜਕੇ ਯੂਜ਼ਰਸ!

10 hours ago
ਮਹਿੰਗਾਈ ਦੀ ਇਕ ਹੋਰ ਮਾਰ: 1 ਸਤੰਬਰ ਤੋਂ ਮਹਿੰਗਾ ਹੋ ਜਾਵੇਗਾ ਦੁੱਧ

ਮਹਿੰਗਾਈ ਦੀ ਇਕ ਹੋਰ ਮਾਰ: 1 ਸਤੰਬਰ ਤੋਂ ਮਹਿੰਗਾ ਹੋ ਜਾਵੇਗਾ ਦੁੱਧ

10 hours ago
ਮੈਂ ਲੋਕਾਂ ਦਾ ਪੈਸਾ ਲੋਕਾਂ ’ਤੇ ਖਰਚ ਰਿਹਾ ਹਾਂ, ਪਰ ਤਕਲੀਫ਼ ਵਿਰੋਧੀਆਂ ਨੂੰ ਹੋ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੈਂ ਲੋਕਾਂ ਦਾ ਪੈਸਾ ਲੋਕਾਂ ’ਤੇ ਖਰਚ ਰਿਹਾ ਹਾਂ, ਪਰ ਤਕਲੀਫ਼ ਵਿਰੋਧੀਆਂ ਨੂੰ ਹੋ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

10 hours ago
ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਨਿਯੁਕਤ

ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਨਿਯੁਕਤ

10 hours ago
ਮਾਤਮ ‘ਚ ਬਦਲੀਆਂ ਤਿਉਹਾਰ ਦੀਆਂ ਖੁਸ਼ੀਆਂ!  ਰੱਖੜੀ ਮੌਕੇ 3 ਭੈਣਾਂ ਦੇ ਇੱਕਲੌਤੇ ਭਰਾ ਦੀ ਸੜਕ ਹਾਦਸੇ ‘ਚ ਮੌਤ

ਮਾਤਮ ‘ਚ ਬਦਲੀਆਂ ਤਿਉਹਾਰ ਦੀਆਂ ਖੁਸ਼ੀਆਂ! ਰੱਖੜੀ ਮੌਕੇ 3 ਭੈਣਾਂ ਦੇ ਇੱਕਲੌਤੇ ਭਰਾ ਦੀ ਸੜਕ ਹਾਦਸੇ ‘ਚ ਮੌਤ

11 hours ago
ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਨਿਯੁਕਤ

ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਨਿਯੁਕਤ

11 hours ago
ਕੇਂਦਰੀ ਜੇਲ੍ਹ ‘ਚ ਭੈਣਾਂ ਨੇ ਵੀਰਾਂ ਦੇ ਰੱਖੜੀ ਬੰਨ੍ਹ ਕੇ ਮਨਾਇਆ ਰੱਖੜੀ ਦਾ ਤਿਓਹਾਰ

ਕੇਂਦਰੀ ਜੇਲ੍ਹ ‘ਚ ਭੈਣਾਂ ਨੇ ਵੀਰਾਂ ਦੇ ਰੱਖੜੀ ਬੰਨ੍ਹ ਕੇ ਮਨਾਇਆ ਰੱਖੜੀ ਦਾ ਤਿਓਹਾਰ

12 hours ago
3 ਸੀਨੀਅਰ ਭਾਜਪਾ ਆਗੂਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ

3 ਸੀਨੀਅਰ ਭਾਜਪਾ ਆਗੂਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ

12 hours ago
Hindi News
English News
Saturday, August 29, 2026
No Result
View All Result
28 °c
Chandigarh
30 ° Sun
31 ° Mon
29 ° Tue
27 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਦੀ ਆਪਣੀ ਆਈ.ਪੀ.ਐਲ., 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੀ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਵਿੱਚ ਖੇਡਣਗੇ ਚੋਟੀ ਦੇ ਖਿਡਾਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

9 ਅਗਸਤ ਨੂੰ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਦੀ ਨਿਲਾਮੀ ਵਿੱਚ ਪੰਜਾਬ ਦੇ 450 ਤੋਂ ਵੱਧ ਖਿਡਾਰੀ ਲੈਣਗੇ ਹਿੱਸਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

August 8, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
ਪੰਜਾਬ ਦੀ ਆਪਣੀ ਆਈ.ਪੀ.ਐਲ., 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੀ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਵਿੱਚ ਖੇਡਣਗੇ ਚੋਟੀ ਦੇ ਖਿਡਾਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੀ ਆਪਣੀ ਆਈ.ਪੀ.ਐਲ., 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੀ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਵਿੱਚ ਖੇਡਣਗੇ ਚੋਟੀ ਦੇ ਖਿਡਾਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

9 ਅਗਸਤ ਨੂੰ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਦੀ ਨਿਲਾਮੀ ਵਿੱਚ ਪੰਜਾਬ ਦੇ 450 ਤੋਂ ਵੱਧ ਖਿਡਾਰੀ ਲੈਣਗੇ ਹਿੱਸਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨਸ਼ਿਆਂ ਖਿਲਾਫ਼ ਜੰਗ ਵਿੱਚ ਖੇਡਾਂ ਸਭ ਤੋਂ ਵੱਡਾ ਹਥਿਆਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਦੇ ਐਲਾਨ ਮੌਕੇ ਸਟਾਰ ਖਿਡਾਰੀ ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਰਹੇ ਮੌਜੂਦ

View this post on Instagram

A post shared by Bhagwant Mann (@bhagwantmann1)

ਚੰਡੀਗੜ੍ਹ, 8 ਅਗਸਤ 2026 (ਵਿਸ਼ਵ ਵਾਰਤਾ);- ਪੰਜਾਬ ਨੂੰ ਆਈ.ਪੀ.ਐਲ. ਦੀ ਤਰਜ਼ ‘ਤੇ ਟਵੰਟੀ-20 ਲੀਗ ਮਿਲਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਸ਼ੇਰ-ਏ-ਪੰਜਾਬ ਟਵੰਟੀ-20 ਲੀਗ’ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਵਿੱਚ ਛੇ ਫ਼੍ਰੈਂਚਾਇਜ਼ੀ ਟੀਮਾਂ ਸ਼ਾਮਲ ਹਨ। ਇਨ੍ਹਾਂ ਟੀਮਾਂ ਵਿੱਚ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਰਮਨਦੀਪ ਸਿੰਘ ਅਤੇ ਗੁਰਨੂਰ ਬਰਾੜ ਸਮੇਤ ਪੰਜਾਬ ਦੇ ਸਟਾਰ ਕ੍ਰਿਕਟਰ ਖੇਡਣਗੇ। ਇਹ ਲੀਗ 30 ਅਗਸਤ ਤੋਂ 13 ਸਤੰਬਰ ਤੱਕ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਸਟੇਡੀਅਮ ਵਿੱਚ ਖੇਡੀ ਜਾਵੇਗੀ। 9 ਅਗਸਤ ਨੂੰ ਹੋਣ ਵਾਲੀ ਨਿਲਾਮੀ ਵਿੱਚ ਪੰਜਾਬ ਦੇ 450 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ, ਜਿਸ ਨਾਲ ਉੱਭਰਦੀ ਪ੍ਰਤਿਭਾ ਨੂੰ ਸਥਾਪਤ ਖਿਡਾਰੀਆਂ ਨਾਲ ਖੇਡਣ ਦਾ ਇੱਕ ਵੱਡਾ ਮੌਕਾ ਤੇ ਮੰਚ ਮਿਲੇਗਾ।
ਅੱਜ ਦੇ ਇਸ ਮੌਕੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਪ੍ਰਤਿਭਾਸ਼ਾਲੀ ਖਿਡਾਰੀ ਦਿੱਤੇ ਹਨ ਅਤੇ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਖੇਤਰ ਵਿੱਚ ਸੂਬੇ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਖੇਡਾਂ ਨੂੰ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਦੱਸਿਆ।

ਸ਼ੇਰ-ਏ-ਪੰਜਾਬ ਟੀ-20 ਕੱਪ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਬੇਹੱਦ ਖ਼ੁਸ਼ੀ ਹੋਈ…
ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ ਨੂੰ ਹੋਣਹਾਰ ਖਿਡਾਰੀ ਦਿੱਤੇ ਹਨ… ਸਾਡੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸੂਬੇ ਨੂੰ ਖੇਡ ਖੇਤਰ ‘ਚ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ…
ਇਸ ਟੀ-20 ਕੱਪ ‘ਚ 6 ਟੀਮਾਂ ਹਿੱਸਾ ਲੈ ਰਹੀਆਂ… pic.twitter.com/TdSpjgZNuM

— Bhagwant Mann (@BhagwantMann) August 8, 2026

ਖਿਡਾਰੀਆਂ ਨਾਲ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ: “ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਦੇ ਖਿਡਾਰੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ ਨੂੰ ਨਾਮਵਰ ਖਿਡਾਰੀ ਦਿੱਤੇ ਹਨ। ਸਾਡੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਹੋਰ ਅੱਗੇ ਲਿਜਾਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਟਵੰਟੀ-20 ਕੱਪ ਵਿੱਚ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਰੇ ਮੈਚ 30 ਅਗਸਤ ਤੋਂ 13 ਸਤੰਬਰ ਤੱਕ ਪੀ.ਸੀ.ਏ. ਸਟੇਡੀਅਮ, ਮੋਹਾਲੀ ਵਿਖੇ ਖੇਡੇ ਜਾਣਗੇ। ਹੱਸਦਾ-ਖੇਡਦਾ ਪੰਜਾਬ, ਰੰਗਲਾ ਪੰਜਾਬ।”
ਇਸ ਲੀਗ ਨੂੰ “ਪੰਜਾਬ ਦਾ ਆਪਣਾ ਆਈ.ਪੀ.ਐਲ.” ਕਰਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਇੱਥੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਤੈਅ ਹੋਇਆ ਕਿ ਇਸ ਲੀਗ ਵਿੱਚ ਛੇ ਫ਼੍ਰੈਂਚਾਇਜ਼ੀ ਟੀਮਾਂ ਹੋਣਗੀਆਂ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ‘ਫ਼ਾਜ਼ਿਲਕਾ ਫ਼ਾਲਕਨਜ਼’ ਦੀ ਨੁਮਾਇੰਦਗੀ ਕਰਨਗੇ, ਅਰਸ਼ਦੀਪ ਸਿੰਘ ‘ਲੁਧਿਆਣਾ ਲਾਇਨਜ਼’ ਲਈ, ਅਭਿਸ਼ੇਕ ਸ਼ਰਮਾ ‘ਅੰਮ੍ਰਿਤਸਰ ਸੂਰਮਾਜ਼’ ਲਈ, ਪ੍ਰਭਸਿਮਰਨ ਸਿੰਘ ‘ਜਲੰਧਰ ਵਾਰੀਅਰਜ਼’ ਲਈ, ਰਮਨਦੀਪ ਸਿੰਘ ‘ਮੋਹਾਲੀ ਕਿੰਗਜ਼’ ਲਈ ਅਤੇ ਗੁਰਨੂਰ ਬਰਾੜ ‘ਬਠਿੰਡਾ ਰਾਇਲਜ਼’ ਲਈ ਖੇਡਣਗੇ। ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਇਹ ਖਿਡਾਰੀ ਟੂਰਨਾਮੈਂਟ ਦੀ ਸ਼ਾਨ ਵਧਾਉਣਗੇ। ਇਹ ਲੀਗ 30 ਅਗਸਤ ਤੋਂ 13 ਸਤੰਬਰ ਤੱਕ ਕਰਵਾਈ ਜਾਵੇਗੀ, ਜਿਸ ਦੇ ਸਾਰੇ ਮੈਚ ਮੋਹਾਲੀ ਦੇ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿੱਚ ਹੋਣਗੇ।”
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਇਸ ਵੇਲੇ ਭਾਰਤੀ ਕ੍ਰਿਕਟ ਟੀਮ ਦੀ ਰੀੜ੍ਹ ਦੀ ਹੱਡੀ ਹੈ, ਜਿਸ ਦੇ 21 ਖਿਡਾਰੀ ਆਈ.ਪੀ.ਐਲ. ਵਿੱਚ ਖੇਡ ਰਹੇ ਹਨ। ਇਹ ਸਾਰੇ ਖਿਡਾਰੀ ਹੁਣ ਪੰਜਾਬ ਦੀ ਆਪਣੀ ਲੀਗ ਦੀ ਖਿੱਚ ਦਾ ਕੇਂਦਰ ਹੋਣਗੇ। ਪੰਜਾਬ ਕ੍ਰਿਕਟ ਲੀਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਪੰਜਾਬ ਦੇ ਹੀ ਹੋਣਗੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, “ਇਸ ਮਕਸਦ ਲਈ ਪੰਜਾਬ ਦੇ 450 ਤੋਂ ਵੱਧ ਖਿਡਾਰੀਆਂ ਦਾ ਇੱਕ ਪੂਲ ਤਿਆਰ ਕੀਤਾ ਗਿਆ ਹੈ, ਜੋ 9 ਅਗਸਤ ਨੂੰ ਹੋਣ ਵਾਲੀ ਨਿਲਾਮੀ ਵਿੱਚ ਹਿੱਸਾ ਲੈਣਗੇ। ਇਹਨਾਂ ਖਿਡਾਰੀਆਂ ਵਿੱਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸ਼ਵਨੀ ਕੁਮਾਰ ਅਤੇ ਕ੍ਰਿਸ਼ ਭਗਤ ਵਰਗੇ ਪ੍ਰਮੁੱਖ ਨਾਂ ਸ਼ਾਮਲ ਹਨ। ਇਹ ਲੀਗ ਰਾਊਂਡ-ਰੋਬਿਨ ਆਧਾਰ ‘ਤੇ ਖੇਡੀ ਜਾਵੇਗੀ, ਜਿਸ ਵਿੱਚ ਹਰੇਕ ਟੀਮ ਅੱਠ ਲੀਗ ਮੈਚ ਖੇਡੇਗੀ।”
ਉਨ੍ਹਾਂ ਕਿਹਾ, “ਇਹ ਲੀਗ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਇੱਕ ਵੱਡੇ ਮੰਚ ‘ਤੇ ਖੇਡਣ ਦਾ ਅਹਿਮ ਤਜਰਬਾ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੂੰ ਸਥਾਪਤ ਖਿਡਾਰੀਆਂ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਦਾ ਮੌਕਾ ਦੇਵੇਗੀ, ਜਿਸ ਨਾਲ ਉਨ੍ਹਾਂ ਦਾ ਤਜਰਬਾ ਵਧੇਗਾ। ਪੰਜਾਬ ‘ਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਖੇਡਾਂ ਇਸ ਜੰਗ ਵਿੱਚ ਸਭ ਤੋਂ ਵੱਡਾ ਹਥਿਆਰ ਹਨ।”
ਮੁੱਖ ਮੰਤਰੀ ਨੇ ਜ਼ਿਕਰ ਕੀਤਾ, “ਸੂਬੇ ਭਰ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਖੇਡ ਮੁਕਾਬਲੇ ਹਰ ਸਾਲ ਸਫ਼ਲਤਾਪੂਰਵਕ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ 3,100 ਤੋਂ ਵੱਧ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ। ਪੰਜਾਬ ਅਕਤੂਬਰ-ਨਵੰਬਰ ਵਿੱਚ ਪਹਿਲੀ ਵਾਰ ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ’ ਦੀ ਮੇਜ਼ਬਾਨੀ ਕਰੇਗਾ ਅਤੇ ਹੁਣ ਸੂਬੇ ਦੀ ਆਪਣੀ ਕ੍ਰਿਕਟ ਲੀਗ ਵੀ ਸ਼ੁਰੂ ਹੋਣ ਜਾ ਰਹੀ ਹੈ।”
ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਸਕੱਤਰ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੀਤ ਪ੍ਰਧਾਨ ਦੀਪਕ ਬਾਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਨਮਾਨ ਵਜੋਂ ਲੀਗ ਦੇ ਲੋਗੋ ਵਾਲੀ ਟੀ-ਸ਼ਰਟ ਭੇਟ ਕੀਤੀ।
ਇਸ ਮੌਕੇ ਭਾਰਤੀ ਟੀਮ ਦੇ ਖਿਡਾਰੀ ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਤਿਕਾਰ ਵਜੋਂ ਕ੍ਰਿਕਟ ਬੱਲਾ ਅਤੇ ਗੇਂਦ ਭੇਟ ਕੀਤੀ।

Tags: BREAKING NEWSChief Minister Bhagwant Singh MannLatest Punjab newsPUNJABtop headlines in PunjabiWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

by Ranjit Singh
August 29, 2026
0

National: ਦਿੱਲੀ-NCR 'ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ ਨਵੀਂ ਦਿੱਲੀ, 29 ਅਗਸਤ (ਵਿਸ਼ਵ ਵਾਰਤਾ): ਦਿੱਲੀ-NCR ਵਿੱਚ CNG...

Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੀਤੇ ਜਾਣਗੇ ਅਰਦਾਸ ਸਮਾਗਮ

Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੀਤੇ ਜਾਣਗੇ ਅਰਦਾਸ ਸਮਾਗਮ

by Ranjit Singh
August 29, 2026
0

Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੀਤੇ ਜਾਣਗੇ ਅਰਦਾਸ ਸਮਾਗਮ - ਦੇਸ਼-ਵਿਦੇਸ਼ ਦੀਆਂ...

Hukamnama Sri Darbar Sahib Today – 29 August 2026 | Ang 722 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 29 August 2026 | Ang 722 I ਅੱਜ ਦਾ ਹੁਕਮਨਾਮਾ

by Ankit
August 29, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | August | Date 29-08-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 28, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 28 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

by Ranjit Singh
August 29, 2026
0

National: ਦਿੱਲੀ-NCR 'ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ ਨਵੀਂ ਦਿੱਲੀ, 29 ਅਗਸਤ (ਵਿਸ਼ਵ ਵਾਰਤਾ): ਦਿੱਲੀ-NCR ਵਿੱਚ CNG...

Most Popular

ਕੇਂਦਰ 6 ਤੋਂ 19 ਅਗਸਤ ਤੱਕ ਦਿੱਲੀ ‘ਚ handlooms exhibition ਦੀ ਕਰੇਗਾ ਮੇਜ਼ਬਾਨੀ

ਕੇਂਦਰ 6 ਤੋਂ 19 ਅਗਸਤ ਤੱਕ ਦਿੱਲੀ ‘ਚ handlooms exhibition ਦੀ ਕਰੇਗਾ ਮੇਜ਼ਬਾਨੀ

by Navjot
4 weeks ago
0

ਕੇਂਦਰ 6 ਤੋਂ 19 ਅਗਸਤ ਤੱਕ ਦਿੱਲੀ ‘ਚ handlooms exhibition ਦੀ ਕਰੇਗਾ ਮੇਜ਼ਬਾਨੀ ਨਵੀਂ ਦਿੱਲੀ, 3 ਅਗਸਤ (ਵਿਸ਼ਵ ਵਾਰਤਾ) ਐਤਵਾਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 