Chandigarh ਦੀ SSP ਕੰਵਰਦੀਪ ਨੂੰ ਮਿਲੀ ਇੱਕ ਸਾਲ ਦੀ Extension
ਚੰਡੀਗੜ੍ਹ, 17 ਮਾਰਚ 2026 (ਵਿਸ਼ਵ ਵਾਰਤਾ) – ਚੰਡੀਗੜ੍ਹ ਦੀ ਐਸਐਸਪੀ (ਕਾਨੂੰਨ ਅਤੇ ਵਿਵਸਥਾ) ਕੰਵਰਦੀਪ ਕੌਰ ਨੂੰ ਉਨ੍ਹਾਂ ਦੇ ਕਾਰਜਕਾਲ ‘ਚ ਐਮਐਚਏ ਵੱਲੋਂ ਇੱਕ ਸਾਲ ਦਾ ਵਾਧਾ ਮਿਲਿਆ ਹੈ। ਉਨ੍ਹਾਂ ਦਾ ਤਿੰਨ ਸਾਲ ਦਾ ਕਾਰਜਕਾਲ 8 ਮਾਰਚ, 2026 ਨੂੰ ਖਤਮ ਹੋਇਆ ਸੀ, ਅਤੇ ਉਹ ਛੁੱਟੀ ‘ਤੇ ਚਲੇ ਗਏ ਸਨ, ਜਿਸ ਤੋਂ ਬਾਅਦ ਐਸਐਸਪੀ ਟ੍ਰੈਫਿਕ ਦਾ ਅਸਥਾਈ ਚਾਰਜ ਐਸਐਸਪੀ ਸੁਮੇਰ ਪ੍ਰਤਾਪ ਨੂੰ ਸੌਂਪ ਦਿੱਤਾ ਗਿਆ ਸੀ।

ਐਸਐਸਪੀ ਕੰਵਰਦੀਪ ਕੌਰ ਨੇ ਇੱਕ ਸਾਲ ਦੇ ਵਾਧੇ ਦੀ ਬੇਨਤੀ ਕਰਨ ਲਈ ਪੱਤਰ ਲਿਖਿਆ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਸਾਲ ਦੇ ਵਾਧੇ ਲਈ ਐਨਓਸੀ ਦੇ ਦਿੱਤੀ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਵੀ ਇਸ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਮਐਚਏ ਨੇ ਵੀ ਐਸਐਸਪੀ ਦੀ ਫਾਈਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ, ਪਰ ਫਾਈਲ ਪ੍ਰਧਾਨ ਮੰਤਰੀ ਦੇ ਡੈਸਕ ‘ਤੇ ਪਹੁੰਚੀ, ਅਤੇ ਉੱਥੋਂ ਪ੍ਰਵਾਨਗੀ ਵਿੱਚ ਕੁਝ ਸਮਾਂ ਲੱਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























